Sunday, February 21, 2010

ਪਹਿਰੇਦਾਰ ਚੋਰ ਬਣ ਗਏ -ਸਤਵਿੰਦਰ ਕੌਰ ਸੱਤੀ ( ਕੈਲਗਰੀ)


 ਪਹਿਰੇਦਾਰ ਚੋਰ ਬਣ ਗਏ   -ਸਤਵਿੰਦਰ ਕੌਰ ਸੱਤੀ ( ਕੈਲਗਰੀ)
         ਲੱਗਾਤਾਰ ਤਾੜ ਤਾੜ ਕਰਦੀ ਗੋਲੀਂਆ ਦੀ ਅਵਾਜ ਕੰਨ੍ਹੀ ਪਈ। ਅੱਜ ਕਿਹਦੀ ਵਾਰੀ ਆ ਗਈ। ਕੋਈ ਹੋਰ ਮੁੰਡਾ ਮਾਰਿਆ ਗਿਆ ਹੋਣਾ। ਨਿੰਮਾਂ ਥੱਲਿਓ ਇਹ ਅਵਾਜ ਆ ਰਹੀ ਸੀ। ਜਿਥੇ ਇਕ ਕੋਠਾ ਛੱਤਿਆ ਹੋਇਆ ਸੀ। ਪਸ਼ੂਆਂ ਨੂੰ ਇਥੇ ਬੰਨਦੇ ਸੀ। ਜਮਾਂ ਮੋੜ ਉਤੇ, ਪਿੰਡ ਦੀ ਬਾਹਰਲੀ ਸੜਕ ਉਤੇ। ਗੋਲੀਂਆਂ ਦੀ ਆਵਾਜ ਨਾਲ ਪਿੰਡ ਵਿੱਚ ਸੰਨਾਟਾ ਛਾ ਗਿਆ। ਸਾਰਾ ਪਿੰਡ ਸੌ ਗਿਆ। ਗੋਲੀਂ ਜਦੋ ਵੀ ਚਲਦੀ ਹਰ ਇਕ ਨੂੰ ਮੌਤ ਚੇਤੇ ਆ ਜਾਦੀ। ਲੋਕੀ ਮੋਤ ਤੋਂ ਡਰਦੇ ਬਾਰੀਆਂ ਦਰਵਾਜੇ ਬੰਦ ਕਰ ਲੈਦੇ। ਇਲਾਕੇ ਵਿੱਚ ਇਹੋ ਜਿਹੀਆਂ ਵਾਰਦਾਤਾਂ ਨਿੱਤ ਹੁੰਦੀਆਂ। ਲੋਕਾਂ ਦਾ ਦਮ ਘੁੱਟਦਾ ਰਹਿੰਦਾ। ਦਿਨ ਖੜੇ ਰੋਟੀ ਖਾ ਕੇ ਅੰਦਰ ਵੜ ਜਾਦੇ। ਪੁਲੀਸ ਵਾਲੇ ਦਿਨ ਦਿਹਾੜੇ ਰਾਤ ਨੂੰ ਘਰਾਂ ਵਿੱਚ ਦਾਖਲ ਹੋ ਕੇ ਕਹਿੰਦੇ,'' ਕੀਮਤੀ ਸਮਾਨ ਸਭਾਲੋ, ਤਲਾਸ਼ੀ ਲੈਣੀ ਹੈ।'' ਕੀਮਤੀ ਸਮਾਨ ਹੱਥਾਂ ਚੋ ਫੜ ਕੇ ਲੈ ਜਾਦੇ। ਚੋਰਾਂ ਨੂੰ ਬਹੁਤੇ ਲੋਕ ਕਾਲੇ ਕੱਛਿਆ ਵਾਲੇ ਕਹਿਦੇ। ਪੱਤਾਂ ਨੀ ਕੱਸ਼ੇ ਕਾਲੇ, ਚਿੱਟੇ ਜਾਂ ਖਾਂਖੀਂ ਸਨ। ਹਰ ਪਾਸੇ ਲੁੱਟ ਸੀ। ਦਹਿਸ਼ਤ ਫੈਲ ਗਈ ਸੀ। ਘਰ ਤੋਂ ਬਾਹਰ ਜਾਣ ਵਾਲਾ ਸੋਚਦਾ ਸੀ। ਕੀ ਪਤਾ ਜਿਉਦਾ ਵਾਪਸ  ਆਉਣਾ ਜਾਂ ਨਹੀ। ਬੱਸੋ ਬਾਹਰ ਦੀ ਗੱਲ ਹੋ ਗਈ। ਹਰ ਸਰੀਫ ਬੰਦਾ ਪਰੇਸ਼ਾਨ ਸੀ। ਮੌਤ ਦਾ ਬਦਲਾ ਮੌਤ ਨਾਲ ਸੀ। ਰੱਬ ਦਾ ਤਾਂ ਡਰ ਰਿਹਾ ਹੀ ਨਹੀ। ਜਿਹਦਾ ਦਾਅ ਲੱਗਦਾ ਜਾਨ ਲੈ ਕੇ ਤੱਸਲੀ ਦੇ ਲੈਂਦਾਂ। ਕਈਆ ਨੂੰ ਗੋਲੀਆਂ ਦੀ ਅਵਾਜ ਉਨ੍ਹਾਂ ਨੂੰ ਜੂਝਣ ਲਾ ਦਿੰਦੀ ਸੀ। ਛਾਲਾਂ ਮਾਰਕੇ ਘਰਾਂ ਵਿੱਚੋ ਬਾਹਰ ਆ ਜਾਦੇ ਸੀ। ਜਿਮੇ ਮੌਤ ਨੂੰ ਲੱਭਦੇ ਫਿਰਦੇ ਹੋਣ।
 ਗੋਲੀਆਂ ਚੱਲਣ ਪਿੱਛੋਂ ਟਾਮਾ ਟਾਮਾ ਬੰਦਾਂ ਘਰਾਂ ਵਿੱਚੋ ਬਾਹਰ ਨਿੱਕਲਣ ਲੱਗਾ। ਗੁਰਚਰਨ ਸਿੰਘ ਮੁਲਾਂਪੁਰ ਤੋਂ ਟੱਰਕ ਲੈਕੇ ਆਇਆ ਹੀ ਸੀ। ਉਸ ਦੇ ਭਰਾ ਨੇ ਦੱਸਿਆ, "ਵੱਡੇ ਭਾਈ ਆਪਣੇ ਬਾਹਰਲੇ ਘਰੇ ਗੋਲੀਂਆਂ ਚੱਲੀਆਂ। ਕੋਈ ਡਰਦਾ ਓਧਰ ਨੂੰ ਨਹੀ ਗਿਆ। ਮੈ ਆਪ ਘਬਰਾ ਗਿਆ। ਕਿਮੇ ਕਰੀਏ? ਪਿੰਡ ਦਾ ਕੋਈ ਬੰਦਾ ਬਾਹਰ ਨਹੀ ਨਿੱਕਲਿਆ। ਜੁਆਕਾ ਨੂੰ ਮਸਾ ਰੋਕ ਕੇ ਰੱਖਿਆ।"
"ਹੱਦ ਹੋਗੀ, ਗੋਲੀਂ ਚੱਲਗੀ। ਤੁਸੀ ਦੇਖਿਆ ਤੱਕ ਨੀ। ਕੌਣ ਬਿਪਤਾ ਵਿੱਚ ਆ? ਕੀ ਪੱਤਾ ਕੋਈ ਜਿਉਦਾਂ ਹੋਵੇ? ਚੱਲ ਦੇਖੀਏ, ਇਹ ਤਾਂ ਰਣਵੀਰ ਸਰਪੰਚ ਆ। ਰਣਵੀਰ ਤੂੰ! ਚੱਕੋ ਇਹਨੂੰ ਟੱਰਕ ਵਿੱਚ ਪਾਵੋ। ਮੁਲਾਂਪੁਰ ਡਾਕਟਰ ਨੂੰ ਦਿਖਾਈਏ। ਸਰੀਰ ਗਰਮ ਲੱਗਦਾ। ਛੇਤੀ ਕਰੋ। ਆਜੋ ਮੁੰਡਿਓ ਹੱਥ ਲਵਾਵੋ।"
ਪਿੱਛਿਓ ਅਵਾਜ ਆਈ," ਜੋ ਸਰਪੰਚ ਨੂੰ ਚੱਕੂ, ਅਸੀ ਉਹਨੂੰ, ਅਸੀ ਚੱਕਦਾਗੇ । ਪੁਲੀਸ ਦੇ ਟੌਟ ਦੀ ਮੱਦਦ ਨਾ ਕਰਿਓ। ਕਿੰਨ੍ਹੇ ਮੁੰਡੇ ਮਰਵਾ ਗਿਆ। ਬੱਚਾ ਲਵੋ। ਅਸੀ ਛੱਡਦੇ ਨੀ ਗਦਾਰ ਨੂੰ। ਚਰਨ ਬਾਈ ਤੂੰ ਸਾਡਾ ਬੰਦਾ, ਇਹਨੂੰ ਮਰਨ ਦੇ।" ਗੁਰਚਰਨ ਨੇ ਕਿਹਾ," ਸਿੰਘ ਲਾਲਕਾਰ ਕੇ ਅੱਗਿਓ ਵਾਰ ਕਰਦਾ ਹੈ। ਯਾਰ ਨਾ ਹੀ ਮਾਰਿਆ ਸ਼ਿਕਾਰ ਖਾਂਦਾ ਆ। ਮੇਰੇ ਅੱਗੇ ਕੋਈ ਨਾ ਹੋਇਓ। ਅਸੀ ਵੀ ਨਾਂਗਣੀ ਲੋਡ ਕਰਕੇ ਲੱਕ ਨਾਲ ਰੱਖੀ ਆ। ਜਿਸ ਨੇ ਨਾਲ ਜਾਣਾ ਡਾਲੇ ਵੱਲ ਦੀ ਟੱਰਕ ਤੇ ਚੜ੍ਹ ਜਾਵੋ।'' ਪਿੰਡ ਵਾਲੇ ਘੁਸਰ ਮੁਸਰ ਕਰਨ ਲੱਗ ਗਏ। ਨਾਹਰੂ ਅਮਲੀ ਨੇ ਕਿਹਾ," ਯਾਰ ਮੈਨੂੰ ਲੱਗਦਾ ਆਪਣੇ ਚਰਨ ਸਿੰਘ ਨੇ ਹੀ ਵਾਕਾ ਕਰਾਤਾਂ। ਨਾਲੇ ਮੋਕਾ ਸਾਂਭ ਲਿਆ। ਪੁਲੀਸ ਨੂੰ ਸ਼ੱਕ ਵੀ ਨਹੀ ਹੋਊ। ਆਪੇ ਪਾੜ ਲਾ ਲਿਆ। ਆਪੇ ਲੁੱਟੇ ਗਏ ਦਾ ਰੋਲਾ ਪਾਲਿਆ। ਨਾਲੇ ਯਾਰ ਜੇ ਜਾਨ ਹੋਈ। ਹੁਣ ਤਾਂ ਘੂਘੀ ਚਿੱਤ ਕਰਦੂ। ਸਾਰੇ ਪਿੰਡ ਵਿੱਚੋ ਸ਼ਰੇ ਬਜਾਰ ਲੈ ਗਿਆ। ਇਸਨੂੰ ਕਹਿੰਦੇ ਨੇ ਮਰਦ। ਸਾਰਾ ਪਿੰਡ ਜਾਣਦਾ ਹੱਡ ਕੁੱਤੇ ਦਾ ਵੈਰ ਆ ਦੋਨਾਂ ਵਿੱਚ।"
ਅਕਾਲੀ ਬਾਬਾ ਬੋਲਿਆ," ਅਮਲੀਆ ਨਸ਼ੇ ਵਿੱਚ ਵੀ ਤੂੰ ਕੰਮ ਦੀ ਗੱਲ ਕਰ ਗਿਆ। ਜੇ ਰਣਵੀਰ ਜਿਉਦਾ ਵੀ ਹੋਇਆ। ਚਰਨ ਤਾਂ ਲਾਸ਼ ਵੀ ਖੱਪਾ ਦੂ। ਆਪੇ ਪਾਤਲਪੁਰੀ ਹੱਡ ਪਾ ਆਊ। ਰਾਮ ਨਾਮ ਸੱਤ ਹੋ ਗਿਆ ਹੋਣਾ। ਚਰਨ ਸਿੰਘ ਦੇ ਭਣੋਈਏ ਦੀ ਨੋਜਵਾਨ ਭੈਣ ਬਾਈ ਸਾਲ ਦੀ ਇਸ ਸਰਪੰਚ ਵੈਲੀ ਨੇ ਵਿਧਵਾ ਕਰਾਤੀ। ਪੁਰਾਹੁਣਾ ਗੁਰਮੀਤ ਸਿੰਘ ਮੁੰਡਾ ਕੱਲਾ ਪੁੱਤ ਸੀ। ਪਿਉ ਮਰ ਗਿਆ ਸੀ, ਜਨਮ ਤੋ ਪਹਿਲਾਂ। ਤੇਰੇ ਵਾਂਗ ਅਮਲੀ ਸੀ। ਮੁੰਡਾ ਸਿੱਖੀ ਵਿੱਚ ਪੂਰਾ ਰਹਿਤ ਵਾਲਾ ਸੀ। ਪਿੰਡ ਦੇ ਨੋਜਵਾਨ ਜਮਾਈ ਭਾਈ ਸੱਭ ਮਰਵਾਤੇ। ਧੀਆ ਬਹੂਆਂ ਘਰ ਘਰ ਰੰਡੇਪਾ ਕੱਟਕੇ ਬੱਚੇ ਪਾਲ ਰਹੀਆ ਨੇ। ਜਿੰਨ੍ਹਾਂ ਚਿਰ ਕੌਮ ਵਿੱਚ ਗਦਾਰ ਨੇ ਅੱਜ ਦੇ ਗੰਗੂ ਕੌਮ ਨਾਲ ਗਦਾਰੀ ਕਰਨਗੇ ਹੀ। ਅਮਲੀਆ ਨੂੰ ਰਣਵੀਰ ਦੇ ਘਰੋ ਉਸ ਦੀ ਜਨਾਨੀ ਭੁਕੀ ਜੋਖ ਕੇ ਦਿੰਦੀ ਹੈ। ਨੋਜਵਾਨ ਮੁੰਡਿਆ ਨਾਲ ਵੀ ਉਸ ਦੀ ਪੂਰੀ ਤਾੜੀ ਵੱਜਦੀ ਹੈ। ਨਮੇ ਮੁੰਡੇ ਉਸ ਕੋਲੋ ਨਸ਼ੇ ਲੈਣ ਆਉਦੇ ਨੇ। ਤੀਮੀ ਦਾ ਬੰਦਿਆ ਨਾਲ ਬੜਾ ਜੀਅ ਲੱਗਦਾ। ਹਰੇਕ  ਨਾਲ ਗੱਲ ਕਰਦੀ ਸੱਜੀ ਅੱਖ ਦੱਬਦੀ ਆ। ਬੜੀ ਨਸੰਗ ਜਨਾਨੀ ਆ।"
ਅਮਲੀ ਨੇ ਨੱਸਪਾਰ ਨੂੰ ਨੱਕ ਵਿੱਚ ਸ਼ੜਾਕਾ ਮਾਰ ਕੇ ਚੜਾਇਆ, ਤਾੜ ਤਾੜ ਚਾਰ ਛਿੱਕਾਂ ਮਾਰਕੇ ਕਿਹਾ," ਬਾਬਾ ਚਾਰ ਛਿੱਕਾਂ ਆਈਆ, ਚਾਰ ਛਿੱਕਾਂ ਦਾ ਮੱਤਲਬ ਕੋਈ ਪੱਕਾ ਆਊ। ਮੁੜੇ ਆਉਦੇ ਹੋਣੇ ਨੇ। ਹੁਣ ਰਣਵੀਰ ਗੱਡੀ ਚੜ੍ਹ ਗਿਆ। ਆਪਾ ਤਾਂ ਸਰਬ ਸਮਤੀ ਨਾਲ ਉਸ ਦੀ ਘਰਵਾਲੀ ਨੂੰ ਸਰਪੰਚਣੀ ਮੰਨ  ਲੈਣਾ। ਆਪਣੇ ਤਾਂ ਕੰਮ ਦੀ ਤੀਮੀ ਆ। ਓਦਾ ਵੀ ਜਾਣੇ ਅਣਜਾਣੇ ਵਿੱਚ ਹੱਥ ਲੱਗ ਜਾਦਾ ਸਾਰੇ ਸਰੀਰ ਨੂੰ ਬਿੰਨ ਨਸ਼ੇ ਤੋਂ ਖੇੜ੍ਹਾ ਜਾਦਾ ਹੈ। ਅੱਖ ਮਾਰਨ ਵਾਲੀ ਅਦਾ ਤਾਂ ਜੇਬ ਵਿੱਚ ਨਸ਼ਾ ਹੁੰਦਿਆ ਹੋਇਆ ਵੀ ਖਿੱਚ ਕੇ ਲੈ ਜਾਦੀ ਆ, ਉਸ ਦੇ ਘਰੇ। ਖਿੜੇ ਮੱਥੇ ਹੱਸ ਕੇ ਗੱਲ ਕਰਦੀ ਆ। ਸਰਪੰਚਣੀ ਪਿੰਡ ਨੂੰ ਨੰਬਰ ਪਿਹਲੇ ਤੇ ਖੜਾ ਕਰਦੂ। ਨਾਲੇ ਵੱਡੇ ਸਾਹਿਬ ਐਸ ਐਚ ਓ ਨਾਲ ਅੱਖ ਲੜਦੀ ਆ।"
ਅਮਲੀ ਦੀ ਗੁਆਢਣ ਪਾਲੋ ਆ ਗਈ, "ਅਮਲੀਆ ਤੈਨੂੰ ਤੇਰੀ ਵੱਹੁਟੀ ਲੱਭਦੀ ਆ। ਮੱਖਿਆ ਮੈ ਦੇਖਦੀ ਆ। ਤੇਰੀਆ ਗੱਪਾ ਮੁੱਕ ਗਈਆ, ਘਰੇ ਜਾ ਕੇ ਰੋਟੀ ਖਾ। ਤੇਰੇ ਪੈਹੇ ਵਿੱਚ ਖੱੜਨ ਨਾਲ ਪ੍ਰੰਧਾਂਨ ਸਰਪੰਚ ਪਿੰਡ ਵਾਲਿਆਂ ਦਾ ਜਿਉਂਦਾ ਨੀ ਹੋਣ ਲੱਗਾ। ਪਿੰਡ ਵਾਲਿਆ ਦੇ ਨੱਕ ਵਿੱਚ ਦੱਮ ਕਰ ਰੱਖਿਆ ਸੀ। ਨਿੱਕੇ ਮੋਟੇ ਵੱਟ ਬੰਨੇ ਦੇ ਝੱਗੜੇ ਠਾਣੇ ਲੱਜਾ ਮੋਟੀ ਰੱਕਮ ਠਾਣੇਦਾਰ ਨੂੰ ਦਿਵਾਂ ਦਿੰਦਾ ਸੀ। ਅੱਧੋ ਅੱਧ ਕਰ ਲੈਦਾਂ ਸੀ। ਪਹਿਲਾਂ ਕਦੇ ਪੁਲੀਸ ਪਿੰਡ ਨੀ ਸੀ ਵੜੀ । ਹਵੇਲੀ ਵਾਲਿਆ ਦੀ ਕਮਲ ਸਰਪੰਚ ਨੇ ਲੁਧਿਆਣੇ ਸਿੰਗਾਰ ਫਿਲਮ ਥੇਟਰ ਵਿੱਚ ਕੁੜੀਆ ਮੁੰਡਿਆਂ ਨਾਲ ਜਾਦੀ ਦੇਖ ਲਈ। ਪਿੰਡ ਆਕੇ ਰੋਲਾ ਪਾ ਦਿੱਤਾ। ਹਵੇਲੀ ਵਲਿਆ ਦੀ ਕੁੜੀ, ਕਾਲਜ ਨੀ ਗਈ ਨਿਕੱਲ ਗਈ ਹੈ। ਘਰ ਵਾਲਿਆ ਨਾਲ ਜਾ ਕੇ ਠਾਣੇ ਰਿਪੋਟ ਕਰਤੀ। ਸ਼ਾਮ ਨੂੰ ਮੋੜ ਤੇ ਕੁੜੀ ਬੱਸ ਵਿੱਚੋ ਉਤੱਰੀ ਤਾਂ ਪਲੀਸ ਵਾਲੇ ਥਾਣੇ ਲੈ ਗਏ,' ਮੁੰਡਾ ਦੱਸ ਕਿਹੜਾ ਬਦਮਾਸ਼ ਤੈਨੂੰ ਉਧਾਂਲ ਕੇ ਲੈ ਗਿਆ ਸੀ।' ਸਾਰੀ ਰਾਤ ਠਾਣੇ ਵਿੱਚ ਖੱਜਲ ਖੁਆਰ ਕਿੱਤੀ। ਆਪ ਵੀ ਪ੍ਰਧਾਨ ਰਾਤ ਨੂੰ ਮੂੰਹ ਕਾਲਾ ਕਰਦਾ ਰਿਹਾ। ਕੁੜੀ ਨੇ ਘਰ ਆ ਕੇ ਜਹਿਰ ਖਾ ਲਈ। ਵਿਹੜੇ ਵਾਲੀਆ ਕੰਮੀਆ ਕਪਾਹ ਚੋਗੀਆ, ਝੋਨਾ ਲਾਉਣ ਵਾਲੀਆ, ਘਾਹ ਖੋਤਣ ਵਾਲੀਆ ਜਨਾਨੀਆ ਵੀ ਸ਼ਿਕਾਰ ਹੋਈਆ ਨੇ। ਇਹਦੀ ਮੇਹਰਬਾਨੀ ਕਰਕੇ ਵਿਹੜੇ ਵਾਲੇ ਹੈਪੀ ਦੀ ਭੈਣ ਦਾ ਪੈਰ ਭਾਰੀ ਸੀ। ਸਰਪੰਚ ਨੇ ਵਿਆਹ ਨਾਲ ਵਾਲੇ ਪਿੰਡ ਵਿੱਚ ਕਰਾ ਦਿੱਤਾ। ਚਲਾਕ ਹਮੇਸ਼ਾ ਸੋਚਦਾ ਦੁਨੀਆ ਨੂੰ ਕੁੱਝ ਨੀ ਪੱਤਾ। ਗਰੀਬ ਤੱਕੜੇ ਮੁਹਰੇ ਬੋਲਦਾ ਨੀ। ਨਾ ਹੀ ਸੁਣਵਾਈ ਹੈ।" ਅਮਲੀ ਨੇ ਕਿਹਾ, " ਪਾਲੋ ਜੇ ਤੈਨੂੰ ਪੱਤਾਂ ਸਰਪੰਚ ਦੇ ਲੱਛਣਾ ਦਾ, ਹੋਰ ਜਨਾਨੀਆ ਨੂੰ ਵੀ ਸ਼ਰਤੀਆ ਪੱਤਾਂ ਹੋਣਾ। ਔਰਤ ਇੱਜ਼ਤ ਲੁੱਟਾ ਕੇ ਵੀ ਨੀ ਬੋਲਦੀ। ਉਦੋ ਨਾ ਗਿੱਚੀਓ ਫੱੜਿਆ। ਔਰਤ ਅੱਖਾਂ ਸਹਾਮਣੇ ਇੱਜ਼ਤ ਲੁੱਟਦੀ ਜਰੀ ਜਾਦੀ ਹੈ। ਜੇ ਕਿਸੇ ਨੂੰ ਦੱਸੂ ਜੱਗ ਜਿਉਣਾ ਦੂਬਰ ਕਰਦੂ। ਬੰਦੇ ਨੂੰ ਇੱਕ ਤੀਮੀ ਨਾਲ ਸਬਰ ਨੀ ਆਉਦਾ। ਜੂਠੇ ਭਾਂਡਿਆਂ ਵਿੱਚ ਮੂੰਹ ਮਾਰਦਾ ਫਿਰਦਾ। ਧੀਆ ਭੈਣਾ ਸਭ ਦੀਆ ਸਾਂਝੀਆ ਹੁੰਦੀਆ।  ਮੈ ਕਹਿਨਾ ਮਨੋਰੰਜਨ ਸਮਝਦੇ ਨੇ। ਉਸੇ ਦੀ ਧੀ ਆ ਜਿੰਨੇ ਜਣੀ ਆ। ਤਾਂਹੀ ਤਾਂ ਫਿਰ ਕੁੜੀਆ ਮਾਰਨ ਲੱਗ ਗਏ। ਪਹਿਲਾਂ ਮੁਗਲ ਧੀਆ ਨੂੰ ਚੱਕ ਕੇ ਲੈ ਜਾਦੇ ਸੀ। ਪੱਤ ਲੁੱਟ ਕੇ ਮਾਰ ਦਿੰਦੇ ਸੀ। ਜਾ ਗੋਲੀਂ ਬਣਾ ਕੇ ਕੰਮ ਕਰਾਉਦੇ ਸੀ। ਹੁਣ ਤੱਕੜਾ ਬੰਦਾ ਇੱਜ਼ਤਾਂ ਲੁੱਟਦਾ।"
      ਪਾਲੋ ਨੇ ਕਿਹਾ," ਅਮਲੀਆ ਔਰਤ ਕਿਥੇ ਜਾ ਕੇ ਫਿਰਆਦ ਕਰੂ। ਸਮਾਜ ਸਾਰਾ ਗੰਦਲਾਂ ਗਿਆ। ਸਰਪੰਚ, ਪ੍ਰੰਧਾਨ, ਠਾਣੇਦਾਰ, ਧਰਮਿਕ ਲੀਡਰ ,ਬਾਬੇ, ਸੰਤ ਤੇ ਸਾਧਾਂ ਨੇ ਔਰਤ ਨੂੰ ਰੰਡੀ ਬਣਾ ਕੇ ਰੱਖ ਦਿੱਤਾ। ' ਜਿਹਦੀ ਲੈਹਿ ਗਈ ਲੋਈ ਕੀ ਕਰੂ ਕੋਈ।' ਲੂਚੇ ਚੋਧਰੀ ਹੀ ਬੱਣੇ ਬੈਠੇ ਨੇ। ਇਹ ਪੱਤ ਲੁੱਟੀ ਹੋਈ ਫਿਰਆਦ ਕਰਨ ਗਈ ਔਰਤ ਦੀ ਇੱਜਤ ਮਿਲ ਕੇ ਲੁੱਟਦੇ ਹਨ। ਮੋਟੂ ਪ੍ਰੀਤਮ ਤੇ ਇੱਕ ਬਾਂਹ ਵਾਲਾ ਜਰਨੈਲਾ ਪ੍ਰੋਪਟੀ ਦੀ ਦਲਾਲੀ ਕਰਨ ਵਾਲਾ ਹੈਪੀ ਇੱਕ ਕੁੜੀ ਦਾ ਰੇਪ ਕਰਕੇ ਕਹਿੰਦੇ ਨੇ ਦੱਸ ਦੇ ਕਿਹੜੇ ਖੱਸਮ ਨੂੰ ਦੱਸਣਾ। ਸੱਦ ਤੇਰਾ ਰੱਬ ਕਿਥੇ ਹੈ। ਬੱਚਾ ਲਵੇ ਤੈਨੂੰ ਆਕੇ, ਮਾਰ ਅਵਾਜ ਆਪਦੇ ਰੱਬ ਨੂੰ। ਤੇਰੀ ਗੁਤ ਮੁੰਨ ਦਿਆਗੇ। ਕੋਈ ਤੀਮੀ ਜੇ ਚੋਧਰੀਆ ਦਾ ਨਿਕਾਬ ਲਾਹੂਗੀ। ਭਰੇ ਬਜਾਰ ਵਿੱਚ ਨੰਗੀ ਕਰ ਦੇਣਗੇ ਕੌਮ ਦੇ ਆਗੂ।' ਸ਼ਰਮੋ ਸ਼ਰਮੀ ਅੰਦਰ ਵੱੜਿਆ ਨੰਗਾਂ ਕਹੇ ਮੈਥੋ ਡਰਿਆ।' ਹੈਪੀ ਨੂੰ ਤਾਂ ਇਹ ਵੀ ਪਤਾ ਕਿਹੜੀ ਕਿਹੜੀ ਪੱਤਲੇ ਕੱਪੜੇ ਪਾਉਦੀ ਹੈ। ਆਪਦੀ ਭੈਣ ਘਰ ਛਡਾ ਕੇ ਬੈਠਾਈ ਬੈਠਾ ਹੈ। ਘਰ ਵਾਲੇ ਦੀ ਸੇਵਾ ਨੀ ਹੋਈ ਭਈ ਜੀ ਦੇ ਸਿਰਾਣੇ ਬੈਠੀ ਰਹਿੰਦੀ ਹੈ।ਔਰਤ ਬਰਾਬਰ ਹੋਗੀ ਸਭ ਗੱਲਾਂ ਨੇ ,ਝੂਠ ਮਾਰੀ ਜਾਦੇ ਨੇ। ਔਰਤ ਨਾਮਇਸ਼ ਬਣ ਗਈ। ਘਰ ਵਿਆਹਾ ਵਿੱਚ ਧੀਆ ਵਰਗੀਆ ਨੂੰ ਰੰਡੀਆ ਵਾਂਗ ਨੱਚਦੀਆ ਭੱਦਰ ਪੁਰਸ਼ ਦੇਖਦੇ ਨੇ। ਰਾਜੇ ਮਾਹਾਰਾਜਿਆ ਵਾਗ ਸ਼ਰਾਬ ਜਾਮ ਹੱਥਾਂ ਵਿੱਚ ਫੱੜ ਕੇ ਨਾਲ ਨੱਚਦੇ ਨੇ। ਸਰਪੰਚ ਨੇ ਵੀ ਮੁਲਾਂਪੁਰ ਸਾਲੇ ਦੇ ਵਿਆਹ ਵਿੱਚ ਨਾਚੀਆ ਨਚਾਈਆ। ਰਾਤ ਨੂੰ ਸਾਰਾ ਪਿੰਡ ਸਰਪੰਚ ਨੂੰ ਲੱਭਦਾ ਰਿਹਾ। ਸੇਵੇਰੇ ਪ੍ਰਧਾਂਨ ਦੇ ਖੂਹ ਤੋ ਨਾਚੀ ਦੀ ਲਾਸ਼ ਲੱਭੀ। ਪੋਸਮਾਟਮ ਕਰਨ ਤੇ ਪੱਤਾ ਲੱਗਾ ਇੱਕ ਤੋ ਵੱਧ ਮਰਦਾ ਨੇ ਰੇਪ ਕਿੱਤਾ ਸੀ। ਕਿਆ ਤਰੀਕਾ ਮਰਦਾਨੀ ਦਿਖਾਉਣ ਦਾ। ਮੇਰਾ ਬੱਸ ਚੱਲੇ ਪਿਸ਼ਾਬ ਕਰਨ ਜੋਗੇ ਵੀ ਨਾ ਛੱਡਾ। ਰੇਪ ਤਾਂ ਕੀ ਸੁਪਨੇ ਵਿੱਚ ਔਰਤ ਦੇ ਪਰਛਾਮੇ ਤੋਂ ਡਰਨ ਲਾਂ ਦਾ। ਔਰਤ ਨੂੰ ਹਥਿਆਰ ਚੁੱਕਣਾ ਪੈਣਾ। ਮੈਨੂੰ ਲੱਗਦਾ ਗੋਲੀ ਠਾਣੇਦਾਰ ਨੇ ਮਾਰੀ ਆ, ਇਸ ਨੂੰ ਉਹਦੇ ਸਾਰੇ ਭੇਤ ਪੱਤਾਂ ਸੀ। ਸਿਆਣਾ ਬੰਦਾ ਭੇਤੀ ਤੇ ਯਕੀਨ ਨੀ ਕਰਦਾ। ਭੇਤੀ ਮਰਵਾਊ ਉਸ ਤੋਂ  ਪਹਿਲਾਂ ਸੰਭਾਲ ਦਿੱਤਾ।" ਬਾਬੇ ਨੇ ਕਿਹਾ," ਤਾਂ ਉਹੀ ਸਾਲਾ ਮਰਿਆ ਸਰਪੰਚ ਦਾ। ਸਾਲੇ ਨੇ ਆਪਦੀਆ ਘਰ ਵਾਲੀਆ ਤਿੰਨਾਂ ਨੂੰ ਛੱਡ ਦਿੱਤਾ। ਜਿੰਨ੍ਹਾਂ ਨੂੰ ਬਾਹਰੋ ਹਰ ਰਾਤ ਧੱਕੇ ਨਾਲ ਤੀਮੀ ਨਮੀ ਮਿਲਦੀ ਆ। ਜਰੂਰੀ ਘਰੇ ਮਸੀਬਤ ਪਾਲਣੀ ਆ। ਨਾ ਨਿਆਣੇ ਨਿੱਕੇ ਦਾ ਝਮੇਲਾ। ਇੱਕ ਦੇ ਕੁੜੀ ਮੁੰਡਾ ਸੀ, ਨਾਲ ਲੈ ਚਲੀ ਗਈ। ਮਾਪਿਆ ਦੇ ਆਸਰੇ ਦਿਨ ਕੱਟਦੀ ਹੈ। ਪਿਛਲੇ ਹਫਤੇ ਸਾਲਾ ਜੀ ਸੁਰਗਾ ਨੂੰ ਗਏ।"
     ਅਮਲੀ ਨੇ ਕਿਹਾ, ਧਰਤੀ ਤੇ ਵੀ ਪਰੀਆ ਮਰਜੀ ਦੀਆ ਹੰਢਾਂਈਆ। ਵਾਹੁ ਬਈ ਉਪਰ ਵਾਲਿਆ, ਸਾਡੇ ਵਾਰੀ ਤੇਰੀ ਕਲਮ ਟੁੱਟ ਗਈ। ਤੂੰ ਵੀ ਤੱਕੜੇ ਤੋ ਡਰਦਾ। ਸੱਚੀ ਕਹਿਦੇ ਨੇ,'ਨੌ ਸੌ ਚੂਹਾ ਖਾ ਕੇ ਬਿੱਲੀ ਹੱਜ ਨੂੰ ਗਈ।' ਸਾਲਾ ਜੀ ਸਿੱਧਾ ਸੁਰਗਾ ਨੂੰ ਗਿਆ।" ਯਾਰ ਕਮਾਲ ਹੋਗੀ ਤੈਨੂੰ ਕਿਮੇ ਪਤਾ ਉਹ ਸੁਰਗਾ ਵਿੱਚ ਗਿਆ। ਤੂੰ ਛੱਡਕੇ ਆਇਆ।  ਅਸੀ ਐਮੇ ਨਿਆਣਿਆ ਦੇ ਨੱਕ ਸਾਫ਼ ਕਰੀਦੇ ਨੇ। ਨੱਰਕ ਢੋਈ ਜਾਨੇ ਆ। ਘਰਵਾਲੀ ਦੀ ਘੂਰ ਝਿੱੜਕਾ ਸੁਣੀ ਜਾਨੇ ਆ। ਲੂਣ ਤੇਲ ਆਟਾ ਮੁੱਕਿਆ ਰਹਿੰਦਾ। ਲਾਡਲਾ ਸਾਲਾ ਸੀ, ਸਰਪੰਚ ਦਾ। ਉਸ ਨੂੰ ਦੁਨੀਆ ਤੇ ਵੀ ਸੁਰਗ ਸੀ। ਮਾਹਾਰਾਜ ਨੇ ਹੁਕਮ ਕਿੱਤਾ।
ਗੁਨ ਕਹੁ ਹਰਿ ਲਹੁ ਕਰਿ ਸਤਿਗੁਰ ਇਵ ਹਰਿ ਨਾਮੁ ਧਿਆਈ।।
ਹਰਿ ਦਰਗਹ ਭਾਵਹਿ ਫਿਰਿ ਜਨਮਿ ਨ ਆਵਹਿ ਹਰਿ ਹਰਿ ਜੋਤਿ ਸਮਾਈ।। ਬਾਬੇ ਹੀ ਕੁਰਾਹੇ ਪਾਈ ਜਾਦੇ ਨੇ।"
 " ਅਮਲੀਆ ਮੈਨੂੰ ਕੀ ਪੱਤਾਂ ਉਹ ਕਿਹੜੇ ਖੂਹ ਵਿੱਚ ਗਿਆ। ਆਪਣੇ ਗਿਆਨੀ ਜੀ ਨੇ ਕਿਹਾ,'ਮੀਨੂੰ ਭੈਣ ਦਾ ਵੀਰਾ ਮਰ ਗਿਆ। ਸਾਰੇ ਮਿਲ ਕੇ ਅਰਦਾਸ ਕਰੋ। ਸੰਗਤ ਦੀ ਅਰਦਾਸ ਰੱਬ ਸੁੱਣਦਾ। ਸੰਗਤ ਦਾ ਕਹਿੱਣਾ ਵਾਹਿਗੁਰੂ ਨੀ ਮੋੜਦਾ। ਅਰਦਾਸ ਕਰਕੇ ਸਿੱਧਾ ਚਰਨਾ ਵਿੱਚ ਭੇਜ ਦੇਈਏ ਸੁਰਗਾ ਨੂੰ। ਵਾਹਿਗੁਰੂ ਸੁਰਗਾ ਵਿੱਚ ਲਿਜਾਣ ਲਈ ਬਾਂਹ ਜਰੂਰ ਫੱੜੂ।' ਤਾ ਕੀ ਰਜਾਇ ਲੇਖਿਆ ਪਾਇ ਅਬ ਕਿਆ ਕੀਜੈ ਪਾਂਡੇ।।
ਹੁਕਮੁ ਹੋਆ ਹਾਸਲੁ ਤਦੇ ਹੋਇ ਨਿਬੜਿਆ ਹੰਢਹਿ ਜੀਅ ਕਮਾਂਦੇ।।
ਯਾਰ ਮੈਨੂੰ ਤਾਂ ਗਿਆਨੀ ਜੀ ਨਰਕਾ ਨੂੰ ਭੇਜੂ। ਮੇਰੀ ਚੰਗ੍ਹੀ ਖੱੜਕਦੀ ਆ। ਮੇਰੇ ਵੱਲ ਇਉ ਝਾਕਦਾ ਜਿਮੇ ਬੋਕ ਭੁੱਖਾ ਤੁਕਿਆ ਨੂੰ ਦੇਖਦਾ। ਇਹ ਦੇਖ ਕੇ ਆਇਆ ਸੁਰਗ ਨੱਰਕ। ਤੇ ਹੁਣ ਦਲਾਲੀ ਕਰਨ ਲੱਗ ਗਿਆ। ਜਿਹੜਾ ਵੱਡਾ ਨੋਟ ਦਊ ਸੁਰਗਾ ਦਾ ਸਿੱਧਾ ਟਿੱਕਟ।
ਪੰਡਿਤ ਮੈਲੁ ਨ ਚੁਕਈ ਜੇ ਵੇਦ ਪੜੈ ਜੁਗ ਚਾਰਿ।।
ਤ੍ਰੈ ਗੁਣ ਮਾਇਆ ਮੂਲੁ ਹੈ ਵਿਚਿ ਹਉਮੇ ਨਾਮੁ ਵਿਸਾਰਿ।।
ਪੰਡਿਤ ਭੂਲੇ ਦੂਜੈ ਲਾਗੇ ਮਾਇਆ ਕੈ ਵਾਪਾਰਿ।।
ਅੰਤਰਿ ਤ੍ਰਿਸਨਾ ਭੁਖ ਹੈ ਮੂਰਖ ਭੁਖਿਆ ਮੁਏ ਗਵਾਰ।।
ਸਤਗੁਰਿ ਸੇਵੀਐ ਸੁਖੁ ਪਾਇਆ ਸਚੈ ਸਬਦਿ ਵੀਚਾਰਿ।।
ਅੰਦਰਹੁ ਤ੍ਰਿਸਨਾ ਭੁਖ ਗਈ ਸਚੈ ਨਾਇ ਪਿਆਰ।।
ਮੈ ਦੁਆਨੀ ਨੀ ਦਿੰਦਾ ਮੈਨੂੰ ਨੱਰਕਾ 'ਚ ਵਗਾਹ ਮਾਰਨਾ। ਸੁਰਗ ਨਰਕ ਤੋ ਪਰੇ ਇਸ ਨੇ ਅਗਲੀ ਦੁਨੀਆ ਵਿੱਚ ਵੀ ਡੇਰੇ ਵਾਂਗ ਆਪਦਾ ਭਵਨ ਖੋਲ ਲੈਣਾ। ਗਿਆਨੀ ਨੂੰ ਪੱਤਾਂ ਨੀ ਬਈ ਬੀਬੀ ਦੇ ਨਾਮ ਨਾਲ ਕੌਰ, ਭਾਈ ਦੇ ਨਾਂਮ ਨਾਲ ਸਿੰਘ ਬੋਲਣਾ। ਗੁਰੂ ਗੋਬਿੰਦ ਸਿੰਘ ਜੀ ਦਾ ਹੁਕਮ ਹੈ। ਜੱਥਾਂ ਬਣਾਈ ਫਿਰਦਾ। ਧਰਮਿਕ ਥਾਂਮਾ ਤੇ ਪੰਜਾਬੀ ਬੋਲੀ ਲਿਖਣ ਵਾਲੇ, ਭਾਈ ਚਾਰੇ ਨਾਲ ਸਬੰਧਤ ਕੋਈ ਪੇਪਰ ਨੀ ਰੱਖਣ ਦਿੰਦੇ। ਕਹਿੰਦੇ ਗੰਧ ਪੈਦਾ। ਜੇ ਲੋਕ ਪੰਜਾਬੀ ਪੜਨੀ ਲਿਖਣੀ ਕਇਮ ਰੱਖਣਗੇ। ਪਾਠ ਆਪ ਨਾ ਪੜ੍ਹਨ ਲੱਗ ਜਾਣਗੇ। ਜੇ ਲੋਕੀ ਘਰੇ ਬੈਠ ਕੇ ਪਾਠ ਕਰਨ ਲੱਗ ਗਏ। ਸਾਂਧਾਂ ਦਾ ਕੀ ਹੋਊ। ਪੰਜਾਬੀ ਗੁਰਮੁਖੀ ਖੱਤਮ ਕਰਨ ਲਈ ਪੰਜਾਬੀ ਮੀਡੀਏ ਨੂੰ ਘੂਰ ਕੇ ਬੰਦ ਹੀ ਕਰ ਦੇਣਗੇ। ਪੰਜਾਬੀ ਬੋਲੀ ਤੇ ਗੁਰੂ ਗ੍ਰੰਥਿ ਸਾਹਿਬ ਸਾਂਧਾਂ ਗਿਆਨੀਆ ਦੀ ਜਇਦਾਦ ਹੈ। ਕਬਜਾ ਕਰੀ ਬੈਠੈ ਨੇ ਗੁਰਦੁਆਰਿਆ ਉਤੇ। ਇਹ ਜਿਉਦੇ ਜੀਅ ਮੱਸਦਾਂ ਤੋ ਕੌਣ ਸੂਰਮਾ ਛਡਾਊ। ਕੌਮ ਦੀ ਨੀਦ ਕਦੋ ਖੁਲੂ। ਬੰਦਿਆ ਨੂੰ ਸੁਰਗਾ 'ਚ ਭੇਜਣ ਦੀ ਅਰਦਾਸ ਕਰਦੇ ਨੇ, ਅਰਦਾਸ ਕਰਨ ਕੋਮ ਦੀ ਏਕਤਾ, ਪੰਜਾਬੀ ਦੇ ਵੱਧਣ ਫੁੱਲਣ ਦੀ।
ਸਤਿਗੁਰੂ ਸਦਾ ਦਇਆਲੁ ਹੈ ਭਾਈ ਵਿਣੁ ਭਾਗਾ ਕਿਆ ਪਾਈਐ।।
ਏਕ ਨਦਰਿ  ਕਰਿ ਵੇਖੈ ਸਭ ਊਪਰਿ ਜੇਹਾ ਭਾਉ ਤੇਹਾ ਫਲੁ ਪਾਈਐ।।
ਨਾਨਕ ਨਾਮੁ ਵਸੈ ਮਨ ਅੰਤਰਿ ਵਿਚਹੁ ਆਪੁ ਗਵਾਈਐ।।
ਗੁਰੂ ਗ੍ਰੰਥਿ ਸਾਹਿਬ ਜੀ ਨੂੰ ਗੁਰੂ ਪਿਆਰਾ ਆਪ ਕਿਉਂ ਨੀ ਪੜਦਾ? ਮਖਿਆ ਕਪਾਟ ਖੁਲ੍ਹ ਜਾਣ ਗੇ। ਇਹ ਦੁਨੀਆ ਭੁਲ ਕੇ ਅਗਲੀ ਦੁਨੀਆ ਦਿਸਣ ਲੱਗਜੂ। ਹਰ ਕੋਈ ਚਮਕਣੇ ਰੁਮਾਲਿਆ ਨਾਲ ਦਿਲ ਬਹਿਲਾਉਦਾ। ਮੇਰੇ ਵਰਗੇ ਨੂੰ ਭੂਤ ਵਰਗੇ ਕਾਲੇ ਸਾਂਧ ਵਿੱਚੋ ਭੀ ਸਾਂਧ ਦੇ ਦਰਸ਼ਨ ਚੋ ਰੱਬ ਦਿਸਦਾ।
ਕਿਸਹੀ ਧੜਾ ਕੀਆ ਮਿਤ੍ਰ ਸੁਤ ਨਾਲਿ ਭਾਈ।।
ਕਿਸਹੀ ਧੜਾ ਕੀਆ ਕੁੜਮ ਸਕੇ ਨਾਲਿ ਜਵਾਈ।।
ਕਿਸਹੀ ਧੜਾ ਕੀਆ ਸਿਕਦਾਰ ਚਉਧਰੀ ਨਾਲਿ ਆਪਣੈ ਸੁਆਈ।।
ਹਮਾਰਾ ਧੜਾ ਹਰਿ ਰਹਿਆ ਸਮਾਈ।।
ਹਮ ਹਰਿ ਸਿਉ ਧੜਾ ਕੀਆ ਮੇਰੀ ਹਰਿ  ਟੇਕ।।
ਮੈ ਹਰਿ ਬਿਨੁ ਪਖੁ ਧੜਾ ਅਵਰੁ ਨ ਕੋਈ ਹਉ ਹਰਿ ਗੁਣ ਗਾਵਾ ਅਸੰਖ ਅਨੇਕ।।
ਲੋਕ ਸੋਚਦੇ ਨੇ ਰੱਬ ਇਹੀ ਆ ਯਾਰ, ਗਿੱਟੇ ਫੜ ਲਈਏ ਸਾਂਧ ਦੇ। ਤਕੱਢਿਆ ਪਿਆ ਡਰਾ ਡਰਾ ਕੇ। ਰੱਬ ਅੰਦਰ ਬੈਠਾ ਮੈ ਕਹਿਨਾ ਉਹਦੇ ਕੋਲੋ ਡਰਨ ਦੀ ਕੀ ਲੋੜ ਆ। ਜੇ ਆਪੇ ਸਾਰਾ ਕੁੱਝ ਰੱਬ ਆਪ ਕਰਦਾ। ਤਾਂ ਸਾਧ ਐਮੇ ਖਾਮ ਖਾ ਵਿਚੋਲਾ ਬਣਦਾ। ਅੱਖ ਬੇਗਾਨੇ ਮਾਲ ਤੇ ਧਰਦਾ। ਅੱਖਾਂ ਚਾਰ ਕਰਦਾ। ਖਾਤਾ ਥਾਂ ਥਾਂ ਖੋਲਦਾ। ਕੁੜੀਆ ਤੋ ਸਾਂਧ ਮੁੰਡੇ ਘੱੜਦਾ। ਸਾਰਾ ਪਿੰਡ ਜੈ ਜੈ ਕਾਰ ਸਾਧ ਦੀ ਕਰਦਾ। ਡੇਰੇ ਸਾਧਾਂ ਦੇ ਦਿਨ ਰਾਤ ਮੇਲਾ ਲੱਗਦਾ। ਕੱਲ ਕਹੀ ਜਾਦਾ ਸੀ ਗਿਆਨੀ ਰੱਬ ਤੋ ਕੁੱਝ ਨਾ ਮੰਗਿਆ ਕਰੋ ਫਿਰ ਰੱਬ  ਦਿਆਲ ਹੋਕੇ ਆਪੇ ਝੋਲੀਆ ਭਰਦਾ। ਗਿਆਨੀ  ਨੂੰ ਸੁਰਤ ਨੀ ਕੀ ਕਹੀ ਜਾਦਾ। ਮਰਨ ਵਾਲੇ ਨੇ ਅੰਨਦ ਕਰਾਜ ਦੀ ਰੱਸਮ ਕਰਕੇ ਅੱਧਾਜਲੀ ਛੱਡ ਦਿੱਤੀਆ। ਬਾਂਹ ਫੱੜਕੇ ਧੱਕੇ ਖਾਣ ਨੂੰ ਛੱਡਤੀਆ। ਖੱਸਮ ਬਣਿਆ ਸੀ। ਬਵੜਾ ਨਿੱਕਲਿਆ। ਜੁਆਨੀ ਹੰਡਾਂ ਕੇ ਅਗਲੀਆ ਦੀ ਇੱਜਤ ਕੋਟ ਕੈਚਿਆਰੀਆ ਵਿੱਚ ਰੋਲਤੀ। ਜਿਸਦੇ ਨੇ ਬੱਚੇ ਜਤੀਮ ਬਣਾ ਤੇ। ਆਪ ਕੰਜਰਾਂ ਵਾਗ ਲੋਕਾ ਦੀਆ ਧੀਆ ਨਾਲ ਖੇ ਖਾਂਦਾ ਸੀ।"
     ਪਾਲੋ ਵੀ ਸਰਪੰਚ ਦਾ ਪੱਕਾ ਪੱਤਾਂ ਲੈ ਕੇ ਜਾਣਾ ਚਾਹੁਦੀ ਸੀ। ਕਿਤੇ ਕਾਲਾ ਨਾਗ ਜਿਉਦਾ ਨਾ ਹੋਵੇ ਉਸ ਨੇ ਹਾਮੀ ਭਰੀ," ਸਾਰੀ ਉਮਰ ਪਾਪ ਕਰਦੇ ਨੇ ਨਿਗ੍ਹਾਂਤੀ। ਭਾਈ ਜੀ ਨੇ ਵੀ ਹੱਦ ਕਰਤੀ। ਜੇਬ ਤਾਂ ਫੁਲ ਹੋਗੀ ਹੋਣੀ ਆ। ਸਦਕੇ ਜਈਏ ਧਰਮੀ ਆਗੂ ਗੁੰਮਰਾਹ ਕਰਦੇ ਨੇ। ਗ੍ਰੰਥੀ ਹੀ ਕਹੀ ਕੀ ਜਾਦੇ ਨੇ। ਗੁਰੂ ਗੰ੍ਰਥਿ ਸਾਹਿਬ ਵਿੱਚ ਹਰ ਸਬਦ ਨੇ ਕਿਹਾ ਹੈ। ਸੱਚ ਬੋਲੋ, ਕਿਰਤ ਕਰੋ,ਪਰਾਇਆ ਸੰਗ ਨਾ ਕਰੋ। ਆਪ ਵਾਹਿਗੁਰੂ ਦੇ ਚਰਨ ਦੇਖੇ ਨੇ। ਗਿਆਨੀ ਵੀ ਸਿੱਧਾ ਸੁਰਗਾ ਨੂੰ ਜਾਊ। ਸਰਪੰਚ ਹੁਣਾ ਨੇ ਬਾਂਹ ਫੜੀ ਹੈ। ਭਾਈ ਜੀ ਮੈਬਰਾਂ ਦੇ ਤਲੇ ਚੱਟਦਾ। ਗੱਲੀ ਬਾਤੀ ਕੋਈ ਸੁਰਗਾ ਨੂੰ ਨੀ ਜਾਦਾ। ਚਾਪ ਲੂਸੀ ਕਰਨ ਨਾਲ ਨਾਲੇ ਆਪਦੀ ਨੌਕਰੀ ਪੱਕੀ। ਨਾਲੇ ਭਾਈ ਜੀ ਸਾਲੇ ਸਾਢੂ ਨੂੰ ਨੌਕਰੀ ਦਵਾ ਦਊ। ਵਿਹਲੇ ਰੋਟੀਆ ਖਾਈ ਜਾਦੇ ਨੇ, ਇੰਨ੍ਹਾਂ ਲਈ ਇਹੀ ਸੁਰਗ ਹੈ। ਢਿੱਡ ਦੇਖਾ ਕਿਮੇ ਛੱਡੇ ਹੋਏ ਨੇ, ਸਾਹ ਵੀ ਔਖੇ ਆਉਦੇ ਨੇ। ਗਿਆਨੀ ਜੀ ਆ ਗਿਆ। ਪੱਕਾ ਚੁੱਗਲਖੋਰ ਆ। ਵੱਧ ਘੱਟ ਗੱਲ ਨਾ ਕਰੀ। ਜਨਾਨੀਆ ਵਾਂਗ ਸਾਰੇ ਪਿੰਡ ਵਿੱਚ ਢਢੋਰਾ ਪਿੱਟ ਦੂਗਾ। ਗਿਆਨੀ ਨੂੰ ਪੁੱਛੀ ਸੰਥਿਆਂ ਕਰਾਉਣ ਵਾਲੇ ਗਿਆਨੀ ਨੇ ਸੰਗਤ ਤੋਂ 6000 ਰੂਪਈਏ ਲਏ ਸੀ। ਕਹਿੰਦਾ ਸੀ। ਮਾਹਾਰਾਜ ਦੀਆ ਦੋ ਭਾਗਾ ਵਿੱਚ ਸੰਚੀਆ ਛਪਾਉਗਾ। ਜਾਣੀਦੀ ਕਾਲੇ ਨੀਲੇ ਅੱਖਰ ਦੱਸਣਗੇ ਕਿਥੇ ਰੁੱਕਣਾ ਹੈ। ਕਿਥੇ ਸਾਹ ਲੈਣਾ ਹੈ। ਪੈਸੇ ਜੇਬ ਵਿੱਚ ਪਾ ਲਏ ਕੋਈ ਸਫ਼ਾਈ ਨੀ , ਸੰਗਤ ਉਦਾ ਪੈਸੇ ਦੇ ਦਿੰਦੀ। ਮਾਹਾਰਾਜ ਦੇ ਨਾਂਮ ਤੇ ਚੰਦਾ ਇੱਕਠਾ ਕਰਨ ਦੀ ਕੀ ਲੋੜ ਸੀ। ਕਹਿੰਦਾ ਮੈ ਜੋਗਗਾ ਕਰਾਉਦਾ। ਬੀਬੀਆ ਨੂੰ ਪੁੱਠੀਆ ਸਿੱਧੀਆ ਮਾਹਰਾਜ ਦੇ ਸੱਚ ਖੰਡ ਵਿੱਚ ਕਰਾਉਦਾ। ਸਿਰ ਥੱਲੇ ਸਲਵਾਰਾ ਗੁਡਆ ਤੱਕ ਆ ਜਾਦੀਆ। ਆਪ ਨੂੰ ਸਾਧ ਕਹਾਊਣ ਵਾਲੇ ਫਜਾਂਨੇ ਲਾਹ ਕੇ ਨੰਘੀਆ ਲੱਤਾ ਕੱਢ ਕੇ ਜੋਗਾ ਕਰਨ ਆ ਜਾਦੇ ਨੇ ਸੰਥਿਆ ਵਾਲਾ ਆਪ ਤੀ ਨੰਘੀਆ ਹੀ ਲੱਤਾ ਰੱਖਦਾ। ਰਾਤ ਨੂੰ ਸਾਰੀ ਰਾਤ ਨੂੰ 1:30 ਵਜੇ ਕੁਰੀਆ ਕੁੜੀਆ ਨੂੰ ਲੈ ਕੇ ਲਈਟਾ ਬੰਦ ਕਰਕੇ ਪਤਾ ਨੀ ਕੀ ਨਹੀ ਕਰਦਾ। ਸੰਥਿਆ ਵਾਲਾ ਤੇ ਦੂਜੇ ਹੈਡਗ੍ਰੰਥੀ ਤੇ ਇਸ ਦੀਆ ਚੇਲੀਆ ਪੱਗਾ ਵਾਲੀਆ ਦਾ ਕਾਫਲਾ ਬੜਾਂ ਵੱਡਾ। ਦੇਖਦੇ ਜਾਣਦੇ ਸਾਰੇ ਨੇ। ਕੌਣ ਕਹੇ ਰਾਣੀ ਅੱਗਾ ਢੱਕ।"
ਦਾਨੁ ਦੇਇ ਕਰ ਪੂਜਾ ਕਰਨਾ ॥ ਲੈਤ ਦੇਤ ਉਨ੍ਹ੍ਹ ਮੂਕਰ ਿਪਰਨਾ ॥ ਜਤੁ ਦਰ ਿਤੁਮ੍ਹ੍ਹ ਹੈ ਬ੍ਰਾਹਮਣ ਜਾਣਾ ॥ ਤਤੁ ਦਰ ਿਤੂੰਹੀ ਹੈ ਪਛੁਤਾਣਾ ॥੧॥ ਐਸੇ ਬ੍ਰਾਹਮਣ ਡੂਬੇ ਭਾਈ ॥ ਨਰਾਪਰਾਧ ਚਤਿਵਹ ਿਬੁਰਆਿਈ ॥੧॥ ਰਹਾਉ ॥ ਅੰਤਰ ਿਲੋਭੁ ਫਰਿਹ ਿਹਲਕਾਏ ॥ ਨੰਿਦਾ ਕਰਹ ਿਸਰਿ ਿਭਾਰੁ ਉਠਾਏ ॥ ਮਾਇਆ ਮੂਠਾ ਚੇਤੈ ਨਾਹੀ ॥ ਭਰਮੇ ਭੂਲਾ ਬਹੁਤੀ ਰਾਹੀ ॥੨॥ ਬਾਹਰ ਿਭੇਖ ਕਰਹ ਿਘਨੇਰੇ ॥ ਅੰਤਰ ਿਬਖਿਆਿ ਉਤਰੀ ਘੇਰੇ ॥ ਅਵਰ ਉਪਦੇਸੈ ਆਪ ਿਨ ਬੂਝੈ ॥ ਐਸਾ ਬ੍ਰਾਹਮਣੁ ਕਹੀ ਨ ਸੀਝੈ ॥੩॥ ਮੂਰਖ ਬਾਮਣ ਪ੍ਰਭੂ ਸਮਾਲ ਿ॥ ਦੇਖਤ ਸੁਨਤ ਤੇਰੈ ਹੈ ਨਾਲ ਿ॥ ਕਹੁ ਨਾਨਕ ਜੇ ਹੋਵੀ ਭਾਗੁ ॥ ਮਾਨੁ ਛੋਡ ਿਗੁਰ ਚਰਣੀ ਲਾਗੁ ॥੪॥੮॥
ਗਿਆਨੀ ਜੀ ਨੇ ਆਉਦਿਆ ਪੁੱਛਿਆ, "ਕਿਹਦਾ ਭਾਣਾ ਵਰਤ ਗਿਆ। ਕੌਣ ਪਰਲੋਕ ਸੁਧਾਰ ਗਿਆ। ਕਿਹਦਾ ਕੱਲ ਨੂੰ ਭੋਗ ਪਾਉਣਾ ਪੈਣਾ। ਰਾਤ ਨੂੰ ਵੀ ਮੁਰਦੇ ਸੌਣ ਨੀ ਦਿੰਦੇ। ਬੜਾਂ ਬੜਾਂ ਕੇ ਉਠਾਉਦੇ ਨੇ। ਦਿਨੇ ਇੰਨਾਂ ਦੀਆ ਪਰੀਆ ਚੈਨ ਅਰਾਮ ਨੀ ਲੈਣ ਦਿੰਦੀਆ। ਕੁੱਤੇ ਝਾਕ ਜਿਹੀ ਰਹਿੰਦੀ ਆ ਲੁਕ ਲੁਕ ਕੇ ਪਰਾਈਆ ਨਾਰਾ ਤੱਕਣ ਦਾ ਸੁਆਦ ਹੀ ਹੋਰ ਆ। "  ਅਸੀ ਤੀਮੀਆ ਵਾਲਿਆ ਨਾਲੋ ਕਬੀਲਦਾਰ ਆ। ਆਥਣ ਸਵੇਰੇ ਮਾਰਲੀ ਗੇੜਾਂ ਡੇਰੇ। ਘਰ ਦੀ ਗੱਲ ਆ। ਕੋਈ ਨੀ ਕੁਸਕ ਸਕਦਾ, ਸਾਂਧਾਂ ਮੁਹਰੇ। "
"ਗਿਆਨੀ ਜੀ ਮੈ ਨਸ਼ੇ ਵਿੱਚ ਨੀ ਕਹਿੰਦਾ । ਵਿਆਹ ਹੱਗਾਮਾ ਹੋਵੇ ਤੁਹਾਡੀਆ ਜੇਬਾ ਫੁਲ ਹੋ ਜਾਦੀਆ। ਮੂਵੀ ਕੈਮਰੇ ਦੀ ਸਵੱਚ ਅੋਫ ਕਰਕੇ ਗੋਲਕ ਵਿਚੋ ਵੀ ਹੱਥ ਮਾਰ ਜਾਨੇ ਹੋ। ਰਣਵੀਰ ਦੀ ਜਨਾਨੀ ਵੀ ਹੁਣ ਤੁਹਾਡੀ ਸੇਵਾ ਜੋਗੀ ਹੋ ਗਈ। ਤੁਹਾਨੂੰ ਮੋਜਾਂ ਕਿਸੇ ਦਾ ਪਤੀ ਜੀ ਬਾਹਰਲੇ ਮੁਲਕ ਗਿਆ। ਜਾਂ ਰੁੱਸੀ ਹੋਈ ਆ ਮਰਦ ਨਾਲ। ਤੇਰੇ ਨਾਲ ਦੁੱਖ ਸੁੱਖ ਕਰ ਜਾਦੀ ਆ। ਅਸੀ ਤਾਂ ਅਮਲੀ ਆ। ਤੁਸੀ ਜਮਾਂ ਗਰਕ ਗਏ। ਡੇਰੇ ਵਾਲਿਆ ਤੇਰੀ ਆਪਦੀ ਤੀਮੀ ਕਿਥੇ ਚਲੀ ਗਈ? ਜਾਂ ਤੀਮੀ ਨੂੰ ਕਿਸੇ ਹੋਰ ਪਿੰਡ ਡੇਰਾ ਖੋਲਤਾ। ਮੈ ਤਾਂ ਸੁਣਿੱਆ ਉਹ ਪਰਨੇ ਬੰਨੇ ਵਿਚਾਰੀ ਰਾਤਾ ਨੂੰ ਬੱਚਿਆ ਨਾਲ ਂਕੱਲੀ ਘਰੇ ਰਹਿੰਦੀ ਹੈ। ਤੇ ਤੂੰ ਰਾਤ ਨੂੰ ਚਿੱਟੇ ਕੱਪੜੇ ਲਾ ਕੇ ਰੰਗ ਵਾਲੇ ਕੱਪੜੇ ਪਾ ਕੇ ਹੋਰ ਤੀਮੀਆ ਦੀਆ ਬਾਜੀਆ ਮਾਰੀ ਜਾਨਾ। ਤੁਹਾਡਾ ਕੰਮ ਲੋਟ ਆਇਆ। ਸੰਗਤ ਨੂੰ ਲੁੱਟੀ ਚੱਲੋ। ਬੇਗਾਨੀ ਤੀਮੀ ਤੁਹਾਨੂੰ ਟੱਕਾਉਣੀ ਆਉਦੀ ਆ। ਕਿਮੇ ਭੁਗਤਾਈ ਜਾਨੇਓ। ਸਾਥੋ ਤਾਂ ਇੱਕ ਨੀ ਸਾਭੀ ਜਾਦੀ। ਪੰਥ ਵਿਚੋ ਤੇਰੇ ਵਰਗੇ ਲੁਚੇ ਬੰਦੇ ਨੂੰ ਇਹ ਪੰਜ ਸਿੰਘ ਸਾਹਿਬਾਨ ਕਿਉ ਨੀ ਛੇਕਦੇ। ਜਾਂ ਫਿਰ ਵਿਚੋ ਉਹ ਵੀ ਛੱਕਦੇ ਨੇ।
ਦਿਨੁ ਰਾਤੁ ਕਰਤ ਭੋਜਨ ਬਹੁ ਬਿੰਜਨ ਤਾ ਕੀ ਮਿਟੈ ਨ ਭੂਖਾ।।
ਉਦਮੁ ਕਰੈ ਸੁਆਨ ਕੀ ਨਿਆਈ ਚਾਰੇ ਕੁੰਟਾ ਘੋਖਾ।।
ਕਾਮਵੰਤ ਕਾਮੀ ਬਹੁ ਨਾਰੀ ਪਰ ਗ੍ਰਿਹ ਜੋਹ ਨ ਚੂਕੇ।।
ਦਿਨ ਪ੍ਰਤਿ ਕਰੈ ਕਰੈ ਪਛੁਤਾਪੈ ਸੋਗ ਲੋਭ ਮਹਿ ਸੂਕੈ।।
ਜਿਮੇ ਬੀਨ ਨਾਗਨੀ  ਨੂੰ ਕੀਲ ਲੈਦੀ ਆ। ਮੈ ਤਾਂ ਸੋਚਿਆ ਸਾਂਧਾਂ ਤੇਰਾ ਘੂਗੂ ਚਿਤ ਕਰਤਾ। ਕਿਸੇ ਤੀਮੀ ਆਲੇ ਨੇ। ਜੇ ਸਰਪੰਚ ਮਰ ਗਿਆ ਪ੍ਰੰਧਾਨਗੀ ਦਾ ਕੀ ਹੋਊ? ਕਿਮੇ ਚੱਲ ਕਮੇਟੀ? ਤੁਸੀ ਕਥਾਂ ਵਾਚਕ ਵੀ ਹੋ। ਕੌਮ ਨੂੰ ਕੋਈ ਸੇਧ ਦੇਵੋ।"
    " ਜੇ ਮਰ ਗਿਆ, ਮੈ ਤਾਂ ਜੈਕਾਰਾ ਲਾਊ, ਇਹੋ ਜਿਹੇ ਕਈ ਆਏ ਨੇ। ਹੋਰ ਬਥੇਰੇ ਪ੍ਰੰਧਾਂਨ ਬਣਨ ਲਈ ਇੱਕ ਦੂਜੇ ਦੀਆ ਪੱਗਾ ਲਾਹੁਦੇ ਨੇ।Ḕ ਕੋਈ ਮਰੇ ਕੋਈ ਜਿਵੇ ਸੁਥਰਾ ਘੋਲ ਪਤਸੇ ਪੀਵੇḔ ਕਥਾਂ ਦਾ ਅਸਰ ਹੁੰਦਾ ਜਾਂ ਨਹੀ। ਅਸੀ ਠੇਕਾ ਨੀ ਲਿਆ। ਸਾਨੂੰ ਨੋਟਾ ਤੱਕ ਮੱਤਲਬ ਆ। ਅਮਲੀਆ ਜੋ ਕੁੱਝ ਮਰਜੀ ਕਹਿ ਲਾ। ਅਸੀ ਆ ਸਾਂਧ, ਇੱਕ ਵੀ ਬੰਦਾ ਸਾਡੇ ਤੇ ਛੱਕ ਨੀ ਕਰਦਾ। ਅਸੀ ਘਰ ਬਾਰ ਤਿਆਗਿਆ। ਜੇ ਕੋਈ ਤੀਮੀ ਕੁਸਕੂ, ਕੌਣ ਜਕੀਨ ਕਰਦਾ ਜਨਾਨੀ ਦੀ ਗੱਲ ਦਾ। ਜੇ ਕੋਈ ਬਹੁਤੀ ਹੁਸ਼ਿਆਰੀ ਦੇਖਾਊ ਕਹਿਦਾਗੇ ਸਾਨੂੰ ਛੇੜਦੀ ਹੈ। ਪਿਛਲੇ ਸਾਲ ਚੇਤਾ ਨੀ ਛੱਪੜ ਵਾਲਿਆ ਦੀ ਨੂੰਹ ਨਾਲ ਕੀ ਕੀਤੀ ਸੀ। ਗੁਰਦੁਆਰੇ ਵਿਚੋ ਪੁਲਸ ਨੇ ਇਹੀ ਰਣਵੀਰ ਤੇ ਕੁਲੇਰ ਅਵਤਾਰ ਨੇ ਚੁਕਾਈ ਸੀ। ਗੁਆਹ ਰਹਿੱਣ ਨਹੀ ਦਿੰਦੇ। ਇੱਕ ਨਾਲ ਕਰਾ ਕੇ ਸੱਚੇ ਹੋ ਗਏ। ਕੋਈ ਮਾਂ ਦਾ ਲਾਲ ਮੇਰੇ ਤੇ ਛੱਕ ਨੀ ਕਰ ਸਕਦਾ। ਸਟੇਜ ਤੇ ਸੈਕਟਰੀ ਦੇ ਸਟੈਡ ਪਿੱਛੋ ਦੀ ਸ਼ਰੇਅਮ ਤੀਮੀਆ ਵੱਲ ਝਾਕੀਦਾ। ਕਈ ਮੱਚਲੀਆ ਹੋਈਆ ਮਨਦੀਪ ਜਸਵੀਰ ਰਮਨ ਮਨਜਿੰਦਰ ਰਾਜਦੀਪ ਵਰਗੀਆ ਹੋਰ ਬਥੇਰੀਆ ਜਾਣ ਕੇ ਅੱਖਾਂ ਮਲਾਉਦੀਂਆ ਸਾਡੇ ਨਾਲ, ਕੋਈ ਪਿੱਛਲਾ ਕਰਮ ਹੁੰਦਾ। ਐਮੇ ਨੀ ਅਗਲੀਆ ਘਰਦੇ ਆਦਮੀ ਛੱਡ ਕੇ ਦੇਸੀ ਘਿਉ ਤੇ ਦੁੱਧ  ਸੇਵੇਰੇ ਸੇਵੇਰੇ ਸਾਨੂੰ ਪਿਲਾਉਦੀਂਆ। ਸਾਡੇ ਸਰਾਣੇ ਬੈਠੀਆ ਰਹਿੰਦੀਆ। ਇੰਨਾਂ ਅੱਖਾਂ ਵਿੱਚ ਦੱਮ ਹੈ। ਅੱਖਾਂ ਮਿਲਾ ਕੇ ਅੱਗਲੀ ਦੇ ਸਰੀਰ ਵਿਚੋ ਚਿੰਗਆੜੇ ਕੱਢ ਦੇਈਦੇ ਨੇ। ਸੀਨਾ ਠਾਰਨ ਅੱਗਲੀਆ ਦੂਜੇ ਦਿਨ ਤੱੜਕੇ ਫਿਰ ਭੱਜੀਆ ਆਉਦੀਂਆ। ਆਪੇ ਚਾਟ ਤੇ ਲੱਗ ਜਾਦੀਆ। ਦੁੱਧ ḔਚḔ ਸੇਮੀਆਂ ਖੀਰ ਖਲਾਂਉਦੀਆ। ਦੇਵੀਆ ਦੀ ਡੇਰੇ ਤੇ ਰੋਣਕ ਲੱਗੀ ਰਹਿੰਦੀ ਆ। ਸਾਡਾ ਜੀਅ ਲੱਗਿਆ ਹੋਇਆ।"
     ਅਮਲੀ ਨੇ ਕਿਹਾ, " ਗਿਆਨੀਆ ਬਾਂਜ ਆ ਜਾ। ਨਸ਼ਾ ਤਾਂ ਤੂੰ ਵੀ ਚੋਰੀ ਕਰਦਾ। ਉਹ ਵੀ ਜਨਾਨੀਆ ਦੀਆ ਅੱਖਾਂ ਦਾ। ਸ਼ਰਾਬੀਆ ਨਾਲ ਤੇਰੀ ਬੈਹਿਣੀ ਕਿਉ ਹੈ। ਫਿਰ ਕੇਸ ਕਰਦਾ ਫਿਰਦਾ। ਸ਼ਰਾਬੀਆ ਦਾ ਤੇਰੇ ਨਾਲ ਖਾਤਾਂ ਚੱਲਦਾ। ਖੁੱਲੀ ਮਾਇਆ ਸੰਗਤ ਦੀ ਲੁੱਟੋ ਤੇ ਲੁਟਾਓ। ਹੋਰ ਡੋਡੇ ਅਫੀਮ ਤੂੰ ਵੀ ਖਾਂਦਾ। ਡੋਡੇ ਬੇਚਣ ਵਾਲੀ ਉਸ ਦੁਕਾਨ ਤੇ ਤੂੰ ਜਾਦਾਂ। ਦੇਖਾਂ ਤੈਨੂੰ ਸ਼ਿਵ ਲਿੰਗ ਨੂੰ ਤੀਮੀ ਛੇੜਦੀ। ਤੂੰ ਦਿਨੇ ਸੁਪਨੇ ਦੇਖਣੋ ਹੱਟ ਜਾ। ਡੂੰਘੇ ਖੱਡੇ ਵਿੱਚ ਡਿੱਗੇ ਗਾ। ਤੇਰੇ ਰੱਬ ਨੇ ਵੀ ਸਾਥ ਨੀ ਦੇਣਾ। ਬੀਬੀਆ ਗੂਗਾਂ ਵੀ ਪੁਜਦੀਆ। ਜੇ ਕਿਤੇ ਘਰ ਵਿੱਚ ਦਿੱਸਜੇ ਰੋਲਾਂ ਪਾਕੇ ਡਾਂਗਾ ਨਾਲ ਕੁਟਾਂ ਕੇ ਮਰਵਾ ਵੀ ਦਿੰਦੀਆ ਨੇ। ਰੱਬ ਨੇੜੇ ਕਿ ਘੁੱਸਨ, ਸੱਚਾਈ ਸਾਹਮਣੇ ਆਗੀ, ਪਿਆਰੇ ਗੋਡਿਆਂ ਥੱਲੇ ਲੈ ਲੈਣਗੇ। ਐਮੇ ਤਾਂਨੀ ਕਹਿੰਦੇ, ਮਾਈਆ ਰੱਬ ਰਜਾਈਆਂ। ਪੱਤਾਂ ਨੀ ਮਨ ਚਿੱਤ ਕੀ ਹੁੰਦਾ। ਦੁੱਧ ਘਿਉ ਤੈਨੂੰ ਨੀ, ਤੇਰੇ ਪਿਉ ਮਹਾਰਾਜ ਨੂੰ ਦੇਕੇ ਜਾਦੀਆ। ਤੇਰੇ ਵਰਗੇ ਨੂੰ ਮੈ ਦੇਹਾੜੀਆ ਨਾ ਰੱਖਾ। ਦੇਖਾਂ ਗਿੱਟਿਆ ਤੇ ਧੋਣ ਨੂੰ ਕਿਮੇ ਮੈਲ ਲੱਗੀ ਆ। ਕਪੜਿਆ ਚੋ ਮੁਸ਼ਕ ਮਰਦਾ। ਕਿਦਣ ਬਦਲੇ ਸੀ। ਕਿਦਣ ਨਾਤਾ ਸੀ। ਕਿਤੇ ਸੋਹਣੀ ਵਾਗ ਰਾਤਾ ਨੂੰ ਤੂੰ? ਰੱਬ ਜਾਣੇ। ਨਿਆਣੇ ਨਿੱਕੇ ਵਾਂਗ ਮਿੱਠੀਆ ਚੀਜਾਂ ਦੇਖ ਕੇ ਲਾੜਾ ਸਿੱਟਦੇਓ। ਅਸੀ ਅਮਲੀ ਆਥਣ ਸਵੇਰ ਨਹ੍ਹਾ ਕੇ ਅਤਰ ਲਾਈਦਾ। ਤੁਸੀ ਤਾਂ ਸਾਰੇ ਪਾਸੇ ਗੰਦ ਪਾਇਆ। ਤਾਂਹੀ ਪੱਕੀ ਤੀਮੀ ਨੀ ਟਿੱਕਦੀ। ਨੱਖੱਟੂ ਕਿਸੇ ਕੰਮ ਜੋਗੇ ਨੀ। ਢਿੱਡ ਤਾਂ ਗੋਡਿਆ ਵਿੱਚ ਨੀ ਆਉਦਾ। ਸੂਰ ਵਾਂਗ ਅੰਨ ਖਾਂਕੇ ਸੂਕਦੇ ਰਹਿੰਦੇ ਹੋ। ਬਾਦਰਾਂ ਹੱਥ ਟੋਪੀਆ ਆਈਆ ਹੋਈਆ। ਇਹ ਤੇਰਾ ਹੱਥ ਦਾੜ੍ਹੀ ਮੁੱਛਾਂ ਵਿੱਚ ਹੀ ਕਿਉਂ ਰਹਿੰਦਾ। ਵਾਰ ਵਾਰ ਦਾੜ੍ਹੀ ਨੂੰ ਪਲੋਸੀ ਜਾਨਾ ਜਾਂ ਮਰਦ ਹੋਣ ਦਾ ਸਬੂਤ ਦਿਖਾਉਨਾਂ। ਜੇ ਤੇਰੇ ਪੰਤਦੰਦਰਾਂ ਮੁੰਡਿਆਂ ਨੂੰ ਪੱਤਾ ਲੱਗ ਗਿਆ। ਸਰਪੰਚ ਤੋ ਅੱਗਲਾ ਪੱਟਾਕਾ ਤੇਰਾ ਪੈਣਾ। ਧੀਆ ਭੈਣਾ ਦੀਆ ਇੱਜ਼ਤਾਂ ਦਾ ਬਲਾਤਕਾਰ ਕਰਕੇ ਆਪਦੇ ਵਰਗੇ ਹਰਾਮੀ ਪੈਦਾਂ ਕਰਨ ਲਈ ਛੱਡ ਦਿੰਦੇ। ਗੋਪੀਆ ਸੱਮਝ ਰੱਖਿਆ। ਪਿੰਡ ਸਾਰਾ ਜਮਾਈਆ ਵਾਂਗ ਸੇਵਾ ਕਰਦਾ। ਹਰਚਰਨ ਸਿੰਘ ਆ ਗਿਆ। ਕਿਉਂ ਬਾਈ ਹੈਗਾ ਸਰਪੰਚ?"
    "ਪੋਸਟਮਾਟਮ ਲਈ ਰੱਖ ਲਿਆ।  ਇਸੇ ਦੁਨੀਆ ਤੇ ਸੁਰਗ ਨੱਰਕ ਹੈ। ਗੋਲੀਆ ਨੇ ਸਾਰਾ ਸਰੀਰ ਛੱਣਨੀ ਕਰ ਦਿੱਤਾ। ਅੰਦਲਾ ਸਾਰਾ ਕੁੱਝ ਬਾਹਰ ਆ ਗਿਆ। ਅਗਲੇ ਵਾਕਾ ਕਰਕੇ ਨਿੱਕਲ ਗਏ। ਲਕੀਰ ਪਿੱਟਣ ਨਾਲ ਸੱਪ ਥੋੜੀ ਹੱਥ ਲੱਗਣਾ। ਕਿਉਂ ਬਈ ਚਾਚਾ। ਲਾਸ਼ ਖੱਜਲ ਖੁਆਰ ਕਰਕੇ ਦੇਣਗੇ। ਆਪ ਵੀ ਲੋਕਾਂ ਨੂੰ ਨਿੱਕੀ ਜਿਹੀ ਗੱਲ ਤੇ ਤੀਮੀਆਂ ਵੀ ਸਰਕਾਰੇ ਚੜ੍ਹਾ ਦਿੰਦਾ ਸੀ। ਦੁਨੀਆ ਤਾਸ਼ ਸ਼ਿਤਰੰਜ ਹੋਰ ਖੇਡਾ ਖੇਡਦੀ ਆ। ਇਹ ਜਾਨਾ ਨਾਲ ਖੂਨ ਵਿੱਚ ਹੱਥ ਰੰਗਣ ਦੀ ਖੇਡ ਖੇਡਦਾ ਸੀ। ਹਰ ਬੰਦੇ ਨੂੰ ਚੰਗ੍ਹਾਂ ਸਮਾਜ ਉਸਾਰਨ ਲਈ ਇਹੋ ਜਿਹੇ ਬੰਦਿਆ ਤੇ ਨਿਗ੍ਹਾਂ ਰੱਖਣੀ ਪੈਣੀ ਆ। ਨਾਲ ਵਾਲੇ ਬੰਦੇ ਨੂੰ ਧਿਆਨ ਨਾਲ ਦੇਖੀ ਜਾਈਏ ਆਪਣਾ ਆਪ ਬੱਚਾ ਸਕਦੇ ਹਾ। ਲੋਕਾਂ ਨੂੰ ਸ਼ਰਮ ਦਾ ਪੜਦਾ ਉਤਾਰ ਕੇ ਆਪਣੀ ਤੇ ਇੱਕ ਦੂਜੇ ਦੀ ਰਾਖੀ ਕਰਨੀ ਪੈਣੀ ਆ। ਜੇ ਚਾਰ ਦਿਨ ਇੱਜਤ ਨਾਲ ਜਿਉਣਾ ਹੈ। ਅਸੀ ਦੋਨਾ ਬੱੱਿਚਆ ਸਮੇਤ ਲੁਧਿਆਣੇ ਤੋਂ ਪਟਨੇ ਰੇਲ ਗੱਡੀ ਵਿੱਚ ਜਾ ਰਹੇ ਸੀ । ਦਿਨ ਰਾਤ 24 ਘੰਟੇ ਦਾ ਸਫਰ ਸੀ। ਜਿਉ ਹੀ ਹਨੇਰਾ ਹੋਣ ਲੱਗਾ। ਮੇਰੀ ਘਰਵਾਲੀ ਹੁਸ਼ਿਆਰ ਹੁੰਦੀ ਜਾਵੇ। ਕੋਈ ਨਮਾਂ ਮੁਸਾਫਰ ਡੱਬੇ ਵਿੱਚ ਆਵੇ ਤਾਂ ਮੇਰੇ ਉਦੋ ਹੀ ਹੁਝ ਮਾਰੇ Ḕ ਜੀ ਤੁਹਾਨੂੰ ਨੀਂਦ ਕਿਮੇ ਆ ਗਈ, ਦੇਖੋ ਇਹ ਬੰਦਾ ਮੈਨੂੰ ਚੋਰ ਲੱਗਦਾ ਹੈ। ਰੇਲ ਵਿੱਚ ਸੁਰਿਖੱਤ ਕਰਮਚਾਰੀ ਪੁਲੀਸ ਵਾਲੇ ਵੀ ਚੋਰਾਂ ਜਿੰਮੇ ਦੇਖੀ ਜਾਦੇ ਨੇ। ਇਹ ਕੋਲ ਆ ਕੇ ਬੈਠ ਗਿਆ। ਕਿਮੇ ਭੁੱਖਿਆ ਵਾਂਗ ਝਾਕੀ ਜਾਦਾ। ਇਹੋ ਜਿਹੇ ਕੁੱਝ ਸੁਘਾਂ ਕੇ ਜਾਨ ਮਾਲ ਲੁਟ ਲੈਦਂੇ ਨੇ, ਜਾਗ ਜਾਵੋ ਘਰ ਸੁੱਤੇ ਹੀ ਰਹਿੰਦੇ ਹੋ। ਮੈਨੂੰ ਡਰ ਲੱਗਦਾ। ਓਪਰੀ ਥਾਂ ਉਪਰੇ ਬੰਦੇ ਨੀਂਦ ਕਿਮੇ ਆਉਦੀਂ ਆ। ਨਾਲ ਬੱਚੇ ਨੇ ਤੁਸੀ ਮੈ ਜੇ ਊਚ ਨੀਚ ਹੋਗੀ।Ḕ ਮੈਨੂੰ ਪੱਬਾ ਭਾਰ ਬੈਠਾ ਕੇ ਰੱਖਿਆ। ਜਾਨ ਸੂਲੀ ਤੇ ਟੰਗਤੀ। ਨਾ ਉਹ ਆਪ ਸੁੱਤੀ ਨਾ ਮੈਨੂੰ ਸੋਣ ਦਿੱਤਾ। ਮੈ ਸੋਚਿਆ ਸੀ ਟਰੇਨ ਵਿੱਚ ਨੀਦ ਪੂਰੀ ਕਰਗੇ ਘਰ ਬੀਹ ਫ਼ਿਕਰ ਹੁੰਦੇ ਨੇ। ਅੱਧੀ ਰਾਤ ਨੂੰ ਚੋਰ ਚੋਰ ਦਾ ਸ਼ੋਰ ਪੈ ਗਿਆ। ਫਿਰ ਤਾਂ ਮੇਰੀ ਨੀਦ ਵੱਹੁਟੀ ਨੇ ਘਰੇ ਆਉਣ ਤੱਕ ਹਰਾਮ ਕਰ ਦਿੱਤੀ। ਬਾਹਰ ਲੋਕ ਮੇਰੇ ਕੋਲੋ ਡਰਦੇ ਨੇ। ਮੈ ਵੱਹੁਟੀ ਤਂੋ ਡਰਦਾ। ਠਾਣੇਦਾਰ ਬੁੜੀਆ ਨੂੰ ਬਣਾਉਣਾ ਦੀ ਲੋੜ ਹੈ। ਬੱਚੇ ਨੂੰ ਅਜ਼ਾਦ, ਬਿੰਨਾਂ ਭੋ ਡਰ ਤੋ, ਸਰੀਰਕ ਤੋਰ ਤੇ ਦਿਮਾਗੀ ਤਾਕਤਵਾਰ ਬਨਾਉਣ ਦੀ ਲੋੜ ਹੈ। ਕਰਾਂਟੇ ਜਰੂਰ ਕੁੜੀਆ ਨੂੰ ਸਿੱਖਣੇ ਚਾਹੀਦੇ ਨੇ। ਕਿਰਨ ਬੇਦੀ ਨੇ ਵੱਡਿਆ ਵੱਡਿਆ ਨੂੰ ਕਨੂੰਨ ਦੇ ਸ਼ਕਜੇ ਨਾਲ ਕੱਸ ਦਿੱਤਾ ਸੀ। ਟੱਰਕਾਂ ਵਾਲੇ ਦਿੱਲੀ ਕਿਰਨ ਬੇਦੀ ਨੂੰ ਕਰੇਨ ਕਹਿੱਣ ਲੱਗ ਗਏ ਸੀ। ਜਾਹਲੀ ਪੇਪਰਾਂ ਤੇ ਗੱਡੀਆ ਵਾਲਿਆ ਨੂੰ ਨੱਥ ਪਾ ਲਈ ਸੀ। ਕਰੇਨ ਨਾਲ ਗੱਡੀਆ ਚੁਕਵਾ ਦਿੰਦੀ ਸੀ। ਗਲਤ ਬੰਦੇ ਉਸ ਦੇ ਨਾਂਮ ਤੋਂ ਕੰਭਦੇ ਸੀ। ਕਨੂੰਨ ਤੋੜਨ ਵਾਲਿਆ ਦੇ ਨੱਕ ਵਿੱਚ ਦੱਮ ਕਰ ਦਿੱਤਾ ਸੀ। ਹਰ ਔਰਤ ਨੂੰ ਕਿਰਨ ਬੇਦੀ ਬਨਣ ਦੀ ਲੋੜ ਹੈ। ਘੱਟ ਤੋ ਘੱਟ ਇੱਕ ਇੱਕ ਘਰ ਨੂੰ ਤਾਂ ਸੁਧਾਂਰ ਦੇਣਗੀਆ। ਬਲਵਾਨ ਹੋਣ ਕਰਕੇ ਹੀ ਮਾਈ ਭਾਗੋ ਤੇ ਝਾਂਸੀ ਦੀ ਰਾਣੀ ਨੂੰ ਦੁਨੀਆ ਯਾਦ ਕਰਦੀ ਹੈ।"
" ਹਾਂ ਭਤੀਜਾ।" "ਬੁਰੇ ਕਾਂਮ ਕਾ ਬੁਰਾ ਨਤੀਜਾ। ਚਰਨ ਸਿੰਘ ਜਿੰਨੇ ਵਾਕਾ ਕੀਤਾ। ਪੁੰਨ ਖੱਟ ਲਿਆ। ਪੁਲੀਸ ਨੂੰ ਸੱਚੀਆ ਝੂਠੀਆ ਖਬਾਰਾਂ ਲਾਉਦਾ ਸੀ।  ਆਪਾ ਅੱਜ ਤੋ ਭੁਕੀ ਛੱਡਤੀ। ਹੁਣ ਤਾਂ ਤੇਰੇ ਮੇਰੇ ਪੇਪਰਾਂ ਤੇ ਸਰਪੰਚਣੀ ਤੋਂ ਸਾਈਨ ਕਰਾਉਦੇ ਰਹਿੱਣਾ ਹੈ। ਮੈ ਕਹਿਨਾ ਆਪਣੇ ਪਿੰਡ ਵਾਲਾ ਸਾਂਧ ਉਹੀ ਆ ਅੱਤਵਾਦੀ ਜਿਸਨੂੰ ਲੱਭਣ ਲਈ ਸਾਰੀ ਦੁਨੀਆ ਦਾ ਜੋਰ ਲੱਗਾ ਹੋਇਆ। ਝਾਕਣੀ ,ਤੋਰ, ਪਹਿਰਾਵਾ ਉਹਦੇ ਵਰਗਾ ਹੀ ਹੈ। ਸਾਰੇ ਕੰਮ ਛੱਡ ਕੇ ਪੂਰੀ ਅੱਖ ਇਸੇ ਤੇ ਰੱਖੀਏ। ਜਿਧਰ ਨੂੰ ਜਾਦਾ ਮਗਰ ਹੋ ਲੀਏ। ਇਹੀ ਬੰਦੇ ਮਾਰੀ ਜਾਦਾ। ਪਿੰਡ ਤੇ ਕਬਜਾ ਕਰਨ ਨੂੰ ਫਿਰਦਾ। ਮੈ ਤਾਂ ਕੰਨੋ ਕੰਨੀ ਘਰ ਘਰ ਗੱਲ ਪਹੁੰਚਾਂਦੂ। ਸੱਚਾਈ ਦੇ ਨਾਲ ਖੱੜਨ ਵਾਲੇ ਸੂਰਬੀਰਾਂ ਦੀ ਅੱਜ ਨੂੰ ਜਰੂਰਤ ਹੈ। "
  ਬਾਬੇ ਨੇ ਕਿਹਾ," ਛੱੜਾ ਜੇਠ ਘਰੇ ਨੀ ਰੱਖਣਾ। ਛੱੜਾ ਗਲੀ, ਪਿੰਡ ਵਿੱਚ, ਆਲੇ ਦੁਆਲੇ ਕਿਰਾਏ ਤੇ ਨੀ ਰਹਿੱਣ ਦੇਣਾ। ਮੰਗੀ ਅੱਗ, ਲੱਸੀ ਨੀ ਦੇਣੀ। ਗਾਣੇ ਗਾਕੇ ਸਦੀਕ ਭੱਗਵੰਤ ਮਾਨ ਹੁਣਾ ਦੇ ਗਲੇ ਬੈਠ ਗਏ। ਛੱੜਿਆ ਦੇ ਅੱਗੇ ਝਾਂਜਰ ਨੀ ਝੱਣਕਾਉਣੀ। ਡਿੱਗ ਪਈ ਤਾਂ ਘਰ ਤੱਕ ਆ ਜਾਣਗੇ। ਮੋੜਨ ਦੇ ਬਹਾਨੇ। ਛੱੜੀਆ, ਛੱੜੇ ਭੁੱਖੇ ਮਰਦੇ  ਗੁਰਦੁਆਰਿਆ ਵਿੱਚ ਆ ਬੈਠੇ। ਭੋਲੇ ਨਾਥ ਬਿੱਲੇਆ ਨੂੰ ਸਣੇ ਮਲਾਈ ਪਲਾ ਕੇ ਜਾਦੀਆ ਨੇ। ਨਾਲੇ ਪੁੰਨ ਨਾਲੇ ਫੱਲੀਆ।  ਕੱਥਾਂ ਸਣਾਉਣ ਵੇਲੇ ਗਨਿਕਾ ਵੇਸਵਾ ਦਾ ਵੇਰਵਾ ਪਾ ਕੇ ਤੀਮੀਆ ਵੱਲ ਖੱਚਰੀ ਅੱਖ ਨਾਲ ਦੇਖਦੇ ਨੇ। ਗਨਿਕਾ ਨੂੰ ਵੇਸਵਾ ਬਣਾਉਣ ਵਾਲ ਮਰਦ ਹੁੰਦਾ। ਉਸ ਮਰਦ ਨੂੰ ਕੀ ਕਹਿੰਦੇ ਨੇ। ਸਾਂਧਸੰਗਤ ਨੂੰ ਸਾਂਧ ਰੋਣਕ ਦੱਸਦੇ ਹਨ।"
ਅਮਲੀ ਨੇ ਕਿਹਾ," ਮੈ ਤਾਂ ਅਮਲੀ ਆ। ਜਿਹੜੇ ਚੰਗ੍ਹੇ ਭਲੇ ਨੇ, ਅੰਮਿੰ੍ਰਤ ਬਾਅਦ ਵਿੱਚ ਛੱਕ ਲੈਣ, ਪਹਿਲਾਂ ਆਪ ਨੂੰ ਤਿਆਰ ਕਰਨ ਦੀ ਲੋੜ ਆ। ਘਰ ਘਰ ਵਿੱਚ ਗੁਰੂ ਗ੍ਰੰਥਿ ਸਾਹਿਬ ਦਾ ਪ੍ਰਕਾਸ਼ ਕਰਨ। ਮਾਹਾਰਾਜ ਨੂੰ ਰੋਜ 1,2,3 ਪੰਨੇ ਪੜਨ। ਸੇਵਾ ਕਰਨ। ਆਏ ਗਏ ਨੂੰ ਘਰੇ ਅੰਨ ਜੱਲ ਪਲਾਉਣ। ਲੋੜ ਬੰਦ ਦੇ ਨਾਲ ਖੜਨ। ਡੇਰਿਆ ਤੇ ਤੁਰੇ ਫਿਰਦੇ ਨੇ। ਬਹੁਤੇ ਮੇਰੇ ਵਰਗੇ ਖਾਣ ਪੀਣ ਵਾਲੇ ਹੀ ਜਾਦੇ ਹਨ। ਚਾਰ ਬੰਦਿਆ ਨੂੰ ਦਿਖਾਉਣਾ ਹੁੰਦਾ ਮੈ ਵੱਡਾ ਦਾਨੀ ਆ। ਦਾਨੀ ਮਾਹਾਰਾਜ ਹੈ। ਉਸ ਨੂੰ ਤੂੰ, ਮੈ ਕੀ ਦੇਣ ਜੋਗੇ ਆ। ਸਾਂਧਾਂ ਨੇ ਫਿਲਮਾ ਵਾਲਿਆ ਵਾਗ ਮਸ਼ਹੂਰ ਹੋਣ ਲਈ ਜਨਾਨੀਆ ਦਾ ਸਹਾਰਾ ਲੈ ਲਿਆ। ਕਿਸੇ ਦਾ ਰੇਪ ਕਰ ਦਿੱਤਾ। ਕਿਸੇ ਨਾਲ ਸੈਕਸੀ ਲੁਚੇ ਕਿੱਸੇ ਮਿਰਜੇ ਰਾਝੇ ਵਾਂਗ ਉਛਾਲ ਲਏ। ਸੱਦਕੇ ਜਾਦੇ ਆ ਲਾਡਲੀਆ ਸਰਕਾਰਾ ਦੇ। ਛੱੜੇ ਇੱਕਠੇ ਕਿੱਤੇ ਨੇ, ਤੀਮੀ ਤੋ ਦੂਰ ਰਹਿੰਦੇ ਨੇ। ਤੀਮੀ ਦੇ ਹੀ ਦਿਨੇ ਸੁਪਨੇ ਲੈਦੇਂ ਨੇ। ਜਿਹੜੀ ਚੀਜ ਤੋ ਬੰੰਦਾ ਦੂਰ ਰਹਿੰਦਾ, ਅਸਲ ਵਿੱਚ ਉਸੇ ਲਈ ਬੌਦਲ ਜਾਦਾ। ਜਿਮੇ ਮੈਨੂੰ ਅਮਲ ਨਾ ਮਿਲੇ, ਅਮਲ ਬਿੰਨ ਮਰਜੂ। ਬਾਬਾ ਨਾਨਕ ਜੀ ਖੁੱਲੀ ਛੁੱਟੀ ਦੇ ਗਏ, ਘਰਵਾਲੀ ਕੋਲ ਰਹਿੱਣ ਦੀ। ਸਾਂਧ ਪਖੰਡ ਕਰਦੇ ਨੇ, ਅੱਖ ਜਨਾਨੀਆ ḔਚḔ ਰਹਿੰਦੀ ਹੈ। ਬਾਸ਼ਾ ਖਿੱੜ ਜਾਦੀਆ ਜਨਾਨੀ ਦੇਖ ਕੇ।"
ਬਾਬੇ ਨੇ ਕਿਹਾ," ਅਮਲੀਆ ਤੂੰ ਵੀ ਬਚਨ ਕਰਨ ਲੱਗ ਗਿਆ। ਅਮਲ ਖਾਂ ਕੇ ਲੈਕਚਰ ਕਰਨ ਦਾ ਮੱਜ਼ਾਂ ਬੜਾ ਹੈ। ਅਗਲਾ ਡੇਰਾ ਤੂੰ ਨਾ ਖੋਲ ਲਈ। ਤੇਰੇ ਘਰ ਨਾਲ ਲੱਗਦੀ ਸ਼ਾਮਲਾਟ ਵੇਹਲੀ ਪਈ ਆ। ਸਰਪੰਚ ਵੀ ਮਰ ਗਿਆ। ਕੱਲ ਨੂੰ ਆਪਦੇ ਨਾਂਮ ਕਰਕੇ ਅੰਗੂਠਾ ਲੁਆ ਲੈ। ਜਾਮਨ ਮੈ ਬਣ ਜਾਨਾ। ਡੋਲਕੀ ਮੈ ਵਜਾ ਲਊ। ਪਾਲੋ, ਕਮਲ, ਰਮਨ, ਮਨਦੀਪ ਛੈਣੇ ਬਥੇਰੇ ਵਜਾ ਲੈਣਗੀਆ। ਅਮਲ ਖਾ ਕੇ ਲੈਕਚਰ ਤੂੰ ਕਰੀ। ਨੋਟ ਸਭਾਲਣ ਨੂੰ ਆਪਾ ਵੀ ਵੱਡਿਆ ਵੱਡਿਆ ਚੋਲਿਆ ਨਾਲ ਗੋਡਿਆ ਤੱਕ ਜੇਬਾ ਲੁਆ ਲੈਣੀਆ। ਦੇਖਣ ਵਾਲਾ ਸੱਮਝੂ ਭੋਲੇ ਭਾਂਲੇ ਸਾਂਧ ਨੇ। ਆਪਣੀ ਪੂਜਾ ਹੋਣ ਲੱਗ ਜਾਣੀ ਆ। ਰੱਬ ਕਿੰਨੇ ਦੇਖਿਆ।Ḕ ਆ ਜੱਗ ਮਿੱਠਾ ਅੱਗਲਾ ਕਿੰਨੇ ਡਿੱਠਾḔ ਸਵੇਰੇ ਮੈ ਸਪੀਕਰ ਵਿੱਚ ਬੋਲਦੂ ਸਰਪੰਚ ਸੁਪਨੇ ਵਿੱਚ ਮੈਨੂੰ ਕਹਿਕੇ ਗਿਆ ,Ḕਕੰਮ ਪੁਰਾ ਕਰੋ, ਨਹੀ ਸਾਰੇ ਪਿੰਡ ਵਿੱਚ ਬੋਲੂ।Ḕ ਭੂਤ ਤੋਂ ਹਰ ਕੋਈ ਡਰਦਾ। ਗਿਆਨੀ ਨਾਲ ਮੁੱਕਾਬਲਾ ਕਰਾਗੇ। ਨਿਆਣੀ ਉਮਰ ਦੇ ਛੱੜੇ ਰੱਖ ਲਾਗੇ। ਮਿੱਠੇ ਤੇ ਮੱਖੀਆ ਆਪੇ ਆਉਦੀਆ। ਬਥੇਰੇ ਮੁੰਡੇ ਦਰਵਾਜੇ ਵਹਿਲੇ ਲਾਗਲੇ ਪਿੰਡ ਬੈਠੇ ਹੁੰਦੇ ਨੇ। ਪਾਠ ਹਰੇਕ ਪਂਡੂ ਕਰ ਲਂੈਦਾ। ਚੱਲੀਏ ਘਰਾਂ ਨੂੰ, ਸਵੇਰੇ ਲਾਸ਼ ਮਿਲ ਗਈ ਤਾਂ ਦਾਗ਼ ਤੇ ਚੱਲਾਗੇ।  ਅਰਥੀ ਨਾਲ ਜਾਣਾ ਚਾਹੀਦਾ। ਮਰਦਾ ਸੱਪ ਆਪਾ ਨੂੰ ਮਣੀ ਦੇ ਗਿਆ। ਸੱਚੀ ਉਪਰ ਵਾਲਾ ਅਣ ਮੰਗਿਆ ਦਾਨ ਦਿੰਦਾ। ਉਪਰ ਵਾਲਾ ਜੱਬ ਵੀ ਦੇਤਾ, ਦੇਤਾ ਛੱਪਰ ਫਾੜ ਕੇ। ਰੱਬਾ ਤੇਰੇ ਵਾਰੇ ਸਦਕੇ ਜਾਈਏ। ਕਿਸੇ ਨੂੰ ਮਾਂਪਿਆ ਦੇ ਛੇਤੀ ਮਰਨ ਦੀ ਝਾਕ ਹੁੰਦੀ ਹੈ। ਵਹਿਮ ਹੁੰਦਾ, ਮਾਂਪਿਆ ਕੋਲੇ ਪੱਤਾਂ ਨਹੀ ਕੀ ਹੈ?" ਅਮਲੀ ਥੱਲੇ ਜਮੀਨ ਤੇ ਬੈਠਾ, ਪੈਰਾਂ ਭਾਰ ਹੋ ਗਿਆ," ਬਾਬਾ ਐਮਂੇ ਤਾਨੀ ਕਹਿੰਦੇ Ḕਸੋ ਨਿਆਣਾ ਇੱਕ ਸਿਆਣਾḔ ਸੋਚ ਕੇ ਸੁਆਦ ਆ ਗਿਆ। ਫਿਰ ਤਾਂ ਡੇਰਿਆ ਵਾਲਿਆ ਵਾਂਗੂ ਆਪਣੀ ਵੀ ਮੋਜਾ। ਕੋਈ ਰੋਕ ਟੋਕ ਨੀ। ਕਨੂੰਨ ,ਸਰਕਾਰ, ਮੈਬਰ, ਮੰਤਰੀ ਸਭ ਆਪਣੇ। ਵਾਹੁ ਉਪਰ ਵਾਲਿਆ। ਤੂੰ ਨੇੜੇ ਹੀ ਬੈਠਾ ਆ ਕਿੱਤੇ। ਪਾਈਆ ਪਾਈਆ ਭੁੱਕੀ ਵੇਚਣ ਤੋ ਮੁਕਤ ਮਿਲਜੂ। ਬਾਬਿਆ ਨੂੰ ਠਾਣੇਦਾਰ ਵੀ ਹੱਥ ਨੀ ਲਾਉਦਾ। ਬਾਬਾ ਕੱਲ ਨੂੰ ਹਿੱਸੇਦਾਰ ਕੱਲਾ ਨਾ ਬੱਣਜੀ। ਸਵੇਰੇ ਆ ਕੇ ਬਿਆਨ ਨਾ ਬੱਦਲਦੀ, ਬਈ ਸਰਪੰਚ ਨੇ ਮੈਨੂੰ ਕੱਲੇ ਨੂੰ ਬਿਜਨਸ ਖੋਲਣ ਨੂੰ ਕਿਹਾ। ਭੋਗ ਤੇ ਪਿੰਡ ਵਾਲਿਆ ਦੀ ਸਹਿਮਤੀ ਲੈ ਲਈਏ। ਆਪਣਾ ਇਰਾਦਾ ਪੱਕਾ। ਬੱਸ ਰਸਮ ਪੁਰੀ ਕਰਕੇ ਲੋਕਾਂ ਮੁਹਰੇ ਸੱਚੇ ਹੋਣਾ। ਰਾਤ ਨੂੰ ਨੀਦ ਵੀ ਨੀ ਆਉਣੀ। ਢਿੱਡ ਵਿੱਚ ਕੁਤਕੁਤੀਆ ਨਿੱਕਲਣ ਲੱਗ ਗਈਆ।"
ਮਾਂਗਉ ਰਾਮ ਤੇ ਸਭਿ ਥੋਕ।। ਮਾਨੁਖ ਕਉ ਜਾਚਤ ਸ੍ਰਮੁ ਪਈਐ ਪ੍ਰਭ ਕੈ ਸਿਮਰਨਿ ਮੋਖ।।
.................

No comments:

Post a Comment